ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ ਵਿੱਚ ਬਹੁਤ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ।

ਭੱਜ-ਦੌੜ ਅਤੇ ਤਣਾਅ ਵਾਲੀ ਜ਼ਿੰਦਗੀ ਵਿੱਚ ਬਹੁਤ ਲੋਕਾਂ ਨੂੰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ।

ਵਾਰ-ਵਾਰ ਹੋਣ ਤੇ ਇਹ ਮਾਈਗ੍ਰੇਨ ਬਣ ਜਾਂਦਾ ਹੈ, ਜਿਸ ਨਾਲ ਸਿਰ ਦੇ ਇੱਕ ਹਿੱਸੇ ਵਿੱਚ ਤੇਜ਼ ਦਰਦ ਹੁੰਦਾ ਹੈ। ਕਈ ਵਾਰ ਇਹ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ, ਕਈ ਵਾਰ ਘੰਟਿਆਂ ਤੱਕ ਰਹਿੰਦਾ ਹੈ। ਮਾਈਗ੍ਰੇਨ ਤੋਂ ਰਾਹਤ ਲਈ ਹੇਠ ਦਿੱਤੇ ਘਰੇਲੂ ਨੁਸਖੇ ਲਾਭਦਾਇਕ ਹਨ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਲੋਕ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹਨ। ਰੋਜ਼ਾਨਾ 2 ਬੂੰਦਾਂ ਸ਼ੁੱਧ ਦੇਸੀ ਘਿਓ ਨੱਕ ਵਿੱਚ ਪਾਉਣ ਨਾਲ ਦਰਦ ਘੱਟ ਹੋ ਸਕਦਾ ਹੈ।

ਮਾਈਗ੍ਰੇਨ ਤੋਂ ਰਾਹਤ ਲਈ ਸਵੇਰੇ ਖਾਲੀ ਪੇਟ ਇੱਕ ਸੇਬ ਖਾਣਾ ਬਹੁਤ ਲਾਭਦਾਇਕ ਹੈ। ਇਹ ਤਰੀਕਾ ਦਰਦ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ 1 ਚਮਚ ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ। ਇਸਦੇ ਨਾਲ-ਨਾਲ ਅਦਰਕ ਦਾ ਟੁੱਕੜਾ ਮੂੰਹ ਵਿੱਚ ਰੱਖਣਾ ਵੀ ਲਾਭਦਾਇਕ ਹੈ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਖੀਰੇ ਦੀ ਸਲਾਈਸ ਸਿਰ ’ਤੇ ਰਗੜੋ ਜਾਂ ਇਸ ਨੂੰ ਸੁੰਘੋ। ਇਹ ਦਰਦ ਘਟਾਉਣ ਵਿੱਚ ਮਦਦ ਕਰਦੀ ਹੈ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ। ਇਹ ਦਰਦ ਘੱਟ ਕਰਨ ਵਿੱਚ ਤੇਜ਼ ਪ੍ਰਭਾਵ ਵਾਲਾ ਹੈ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਨਿੰਬੂ ਦੇ ਛਿਲਕੇ ਸੁੱਕਾ ਕੇ ਪੇਸਟ ਬਣਾਓ ਅਤੇ ਇਸ ਨੂੰ ਮੱਥੇ 'ਤੇ ਲਗਾਓ। ਇਸ ਨਾਲ ਦਰਦ ਘੱਟ ਹੋਵੇਗਾ।

ਮਾਈਗ੍ਰੇਨ ਦੇ ਦਰਦ ਤੋਂ ਰਾਹਤ ਲਈ ਦੁੱਧ ਵਿੱਚ ਲੌਂਗ ਪਾਊਡਰ ਅਤੇ ਲੂਣ ਮਿਲਾ ਕੇ ਪੀਓ। ਇਹ ਸਿਰ ਦੇ ਦਰਦ ਨੂੰ ਤੇਜ਼ੀ ਨਾਲ ਘਟਾਉਂਦਾ ਹੈ।