ਨਿੰਬੂ ਪਾਣੀ 'ਚ ਪਾ ਲਵੋ ਆਹ ਚੀਜ਼, ਬੌਡੀ ਰਹੂ ਹਾਈਡਰੇਟਿਡ ਤੇ ਡੀਟੌਕਸਫਾਈਡ ਕੁਝ ਲੋਕ ਬੌਡੀਟੌਕਸ ਡਰਿੰਕ ਵੀ ਪੀਂਦੇ ਹਨ। ਜਿਸ 'ਚ ਉਨ੍ਹਾਂ ਨੇ ਨਿੰਬੂ, ਅਦਰਕ, ਪੁਦੀਨਾ, ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਨੂੰ ਕੱਟ ਕੇ ਪਾਣੀ 'ਚ ਪਾ ਦਿੱਤਾ। ਇਸ ਨਾਲ ਭਾਰ ਘਟਾਉਣ, ਚਮੜੀ 'ਤੇ ਚਮਕ ਲਿਆਉਣ ਅਤੇ ਪਹਿਲਾਂ ਨਾਲੋਂ ਜ਼ਿਆਦਾ ਊਰਜਾ ਮਹਿਸੂਸ ਕਰਨ ਵਿਚ ਮਦਦ ਕਰ ਸਕਦਾ ਹੈ ਇਹ ਪੀਣ ਵਾਲੇ ਪਦਾਰਥ ਤੁਹਾਡੇ ਸਰੀਰ ਨੂੰ ਡੀਟੌਕਸਫਾਈ ਕਰਨ ਅਤੇ ਇਸਨੂੰ ਹਾਈਡਰੇਟ ਰੱਖਣ ਵਿੱਚ ਮਦਦ ਕਰ ਸਕਦੇ ਹਨ ਗਰਮੀਆਂ ਵਿੱਚ ਤੁਸੀਂ ਪਾਣੀ ਵਿੱਚ ਨਿੰਬੂ ਅਤੇ ਅਦਰਕ ਮਿਲਾ ਕੇ ਵੀ ਸੇਵਨ ਕਰ ਸਕਦੇ ਹੋ, ਆਓ ਜਾਣਦੇ ਹਾਂ ਇਸ ਦੇ ਕਈ ਹੋਰ ਫਾਇਦਿਆਂ ਬਾਰੇ ਅਦਰਕ ਅਤੇ ਨਿੰਬੂ ਪਾਣੀ ਪੀਣਾ ਸਾਡੀ ਇਮਿਊਨ ਸਿਸਟਮ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਨਿੰਬੂ ਅਤੇ ਅਦਰਕ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ, ਪਰ ਧਿਆਨ ਰੱਖੋ ਕਿ ਇਸ ਦਾ ਸੇਵਨ ਸੀਮਤ ਮਾਤਰਾ 'ਚ ਕਰੋ ਅਦਰਕ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ, ਜੋ ਤੁਹਾਨੂੰ ਵਾਧੂ ਕੈਲੋਰੀ ਬਰਨ ਕਰਨ ਵਿੱਚ ਮਦਦ ਕਰ ਸਕਦਾ ਹੈ ਕਈ ਲੋਕ ਗਰਮੀਆਂ ਵਿੱਚ ਬਾਰ ਬਾਰ ਸਾਦਾ ਪਾਣੀ ਪੀਣਾ ਪਸੰਦ ਨਹੀਂ ਕਰਦੇ। ਅਜਿਹੇ 'ਚ ਉਹ ਲੋਕ ਅਦਰਕ ਅਤੇ ਨਿੰਬੂ ਪਾਣੀ ਪੀ ਸਕਦੇ ਹਨ