ਸਰਦੀਆਂ ਵਿੱਚ ਸਵੇਰੇ ਗਰਮਾ-ਗਰਮ ਅਦਰਕ ਪਾ ਕੇ ਬਣਾਈ ਚਾਹ ਦੀ ਚੁਸਕੀ ਲੈਣ ਨਾਲ ਪੂਰਾ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ।



ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਬਜ਼ੀ ਵਿੱਚ ਵੀ ਇਸ ਨੂੰ ਵਿਸ਼ੇਸ਼ ਤੌਰ ਉੱਤੇ ਵਰਤਿਆ ਜਾਂਦਾ ਹੈ।



ਅਦਰਕ ਦੀ ਵਰਤੋਂ ਮਤਲੀ, ਮਾਸਪੇਸ਼ੀਆਂ ਵਿੱਚ ਦਰਦ, ਸਾਹ ਦੀ ਤਕਲੀਫ, ਦਿਲ ਦੇ ਰੋਗ, ਮੋਟਾਪਾ, ਕੈਂਸਰ ਵਰਗੀਆਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀਤੀ ਜਾਂਦੀ ਹੈ।



ਇਸ ਦੇ ਐਂਟੀ ਇੰਫਲਾਮੇਟਰੀ ਗੁਣ ਸਾਨੂੰ ਬੈਕਟੀਰੀਆ ਤੋਂ ਬਚਾਉਂਦੇ ਹਨ।



ਕਿਉਂਕਿ ਅਦਰਕ ਵਿੱਚ ਪੋਟਾਸ਼ੀਅਮ, ਸੋਡੀਅਮ, ਵਿਟਾਮਿਨ ਸੀ, ਵਿਟਾਮਿਨ ਬੀ6, ਫਾਸਫੋਰਸ ਵਰਗੇ ਤੱਤ ਮੌਜੂਦ ਹੁੰਦੇ ਹਨ



ਇਸ ਲਈ ਸਰਦੀਆਂ ਵਿੱਚ ਹੋਣ ਵਾਲੀ ਬਲਗਮ ਦੀ ਸਮੱਸਿਆ ਨੂੰ ਅਦਰਕ ਦੀ ਮਦਦ ਨਾਲ ਦੂਰ ਕੀਤਾ ਜਾ ਸਕਦਾ ਹੈ।



ਤੁਸੀਂ ਅਦਰਕ ਦੀ ਚਾਹ ਜਾਂ ਕੱਚੇ ਅਦਰਕ ਦਾ ਸੇਵਨ ਕਰ ਸਕਦੇ ਹੋ।



ਇਸ ਨਾਲ ਤੁਹਾਡਾ ਖਰਾਬ ਪੇਟ ਠੀਕ ਹੋ ਜਾਵੇਗਾ ਤੇ ਗੈਸ, ਬਦਹਜ਼ਮੀ ਜਾਂ ਪੇਟ ਦਰਦ ਦੀ ਸਮੱਸਿਆ ਵੀ ਨਹੀਂ ਹੋਵੇਗੀ।



ਅਦਰਕ ਦੇ ਨਿਯਮਤ ਸੇਵਨ ਨਾਲ ਮਾਨਸਿਕ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਕਿਉਂਕਿ ਅਦਰਕ ਵਿੱਚ ਮੌਜੂਦ ਵਿਟਾਮਿਨ ਯਾਦਦਾਸ਼ਤ ਸ਼ਕਤੀ ਨੂੰ ਵਧਾਉਂਦੇ ਹਨ



ਅਦਰਕ ਵਿੱਚ ਬਲੱਡ ਸਰਕੁਲੇਸ਼ਨ ਦੇ ਨਾਲ-ਨਾਲ ਬਲੱਡ ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਦੀ ਸਮਰੱਥਾ ਹੁੰਦੀ ਹੈ।



ਪਰ ਜਿਆਦਾਤਰ ਇਸ ਦਾ ਸੇਵਨ ਸਰਦੀ ਵਿੱਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ