ਭਾਰਤ 'ਚ ਚਸ਼ਮਾ ਪਹਿਨਣ ਵਾਲਿਆਂ ਲਈ ਜਲਦੀ ਹੀ ਇੱਕ ਨਵੀਂ ਆਈ ਡਰਾਪ ਮਾਰਕੀਟ ਵਿੱਚ ਆ ਰਹੀ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਆਈ ਡਰਾਪ ਦੀ ਵਰਤੋਂ ਨਾਲ ਰੀਡਿੰਗ ਐਨਕਾਂ ਨੂੰ ਹਟਾਉਣ ਵਿੱਚ ਮਦਦ ਮਿਲ ਸਕਦੀ ਹੈ।

ਇਸ ਨਵੀਂ ਆਈ ਡਰਾਪ ਨੂੰ ਭਾਰਤ ਦੀ ਡਰੱਗ ਰੈਗੂਲੇਟਰੀ ਏਜੰਸੀ ਨੇ ਮਨਜ਼ੂਰੀ ਦਿੱਤੀ ਹੈ।

ਦਰਅਸਲ, ਮੁੰਬਈ ਸਥਿਤ Entode Pharmaceuticals ਨੇ Presbyopia ਦੇ ਇਲਾਜ ਲਈ Presvu Eye Drops ਵਿਕਸਿਤ ਕੀਤਾ ਹੈ।

Presbyopia ਇੱਕ ਅਜਿਹੀ ਸਥਿਤੀ ਹੈ ਜੋ ਦੁਨੀਆ ਭਰ ਵਿੱਚ 1.09 ਬਿਲੀਅਨ ਤੋਂ 1.80 ਬਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ।

ਇਹ ਦਵਾਈ 40-55 ਸਾਲ ਦੀ ਉਮਰ ਦੇ ਲੋਕਾਂ ਵਿੱਚ ਹਲਕੇ ਤੋਂ ਦਰਮਿਆਨੀ ਪ੍ਰੇਸਬੀਓਪੀਆ ਦੇ ਇਲਾਜ ਲਈ ਵਿਕਸਤ ਕੀਤੀ ਗਈ ਹੈ। ਇਸ ਆਈ ਡਰਾਪ 'ਤੇ ਦੋ ਸਾਲਾਂ ਤੋਂ ਕੰਮ ਚੱਲ ਰਿਹਾ ਸੀ।

ਜਿਸ ਤੋਂ ਬਾਅਦ ਕੰਪਨੀ ਨੂੰ ਸਫਲਤਾ ਮਿਲੀ। ਹੁਣ ਡਰੱਗ ਰੈਗੂਲੇਟਰੀ ਏਜੰਸੀ ਨੇ ਇਨ੍ਹਾਂ ਆਈ ਡਰਾਪਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।



ਇਹ ਦਵਾਈ ਭਾਰਤੀ ਬਾਜ਼ਾਰਾਂ 'ਚ ਸਿਰਫ਼ 300 ਰੁਪਏ 'ਚ ਉਪਲਬਧ ਹੋਵੇਗੀ।



ਇਹ ਦਵਾਈ ਪੁਤਲੀਆਂ ਦੇ ਆਕਾਰ ਨੂੰ ਘਟਾ ਕੇ ਪ੍ਰੈਸਬੀਓਪੀਆ ਦਾ ਇਲਾਜ ਕਰਦੀ ਹੈ। ਜਿਸ ਨਾਲ ਆਸ-ਪਾਸ ਦੀਆਂ ਚੀਜ਼ਾਂ ਦੇਖਣ ਵਿੱਚ ਮਦਦ ਮਿਲਦੀ ਹੈ।



ਅਜੇ ਤੱਕ ਅਜਿਹੀ ਕਿਸੇ ਦਵਾਈ ਦੀ ਖੋਜ ਨਹੀਂ ਹੋਈ ਸੀ। ਸਿਰਫ਼ ਐਨਕਾਂ ਜਾਂ ਕਾਂਟੈਕਟ ਲੈਂਸ ਨਾਲ ਹੀ ਕਰਨਾ ਪੈਂਦਾ ਸੀ।