ਕੀ ਤੁਸੀਂ ਕਦੇ ਸੁਣਿਆ ਹੈ ਪਨੀਰ ਦਾ ਫੁੱਲ ਜਾਂ ਪਨੀਰ ਡੋਡਾ ਬਾਰੇ। ਤੁਹਾਨੂੰ ਦੱਸ ਦਈਏ ਇਹ ਫੁੱਲ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਦੀ ਵਰਤੋਂ ਆਯੁਰਵੈਦਿਕ ਦੇ ਵਿੱਚ ਦਵਾਈ ਵਾਂਗ ਕੀਤੀ ਜਾਂਦੀ ਹੈ।



ਪਨੀਰ ਦੇ ਫੁੱਲ ਦਾ ਵਿਗਿਆਨਕ ਨਾਮ ਵਿਥਾਨੀਆ ਕੋਗੁਲੈਂਟ ਹੈ। ਇਹ ਸੋਲਾਨੇਸੀ ਪਰਿਵਾਰ ਦਾ ਇੱਕ ਪੌਦਾ ਹੈ, ਜਿਸਨੂੰ ਇੰਡੀਅਨ ਚੀਜ਼ ਮੇਕਰ, ਇੰਡੀਅਨ ਰੇਨੇਟ, ਪਨੀਰ ਡੋਡਾ, ਪਨੀਰ ਬੈੱਡ ਅਤੇ ਹੋਰ ਬਹੁਤ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ।



ਪਨੀਰ ਦਾ ਫੁੱਲ ਸੁਆਦ ਵਿਚ ਮਿੱਠਾ ਹੁੰਦਾ ਹੈ। ਪਨੀਰ ਦਾ ਫੁੱਲ ਇਨਸੌਮਨੀਆ, ਚਿੰਤਾ, ਦਮਾ ਅਤੇ ਡਾਇਬਟੀਜ਼ ਨਾਲ ਲੜਨ ‘ਚ ਵੀ ਮਦਦ ਕਰਦਾ ਹੈ।



ਪਨੀਰ ਡੋਡਾ ਇੱਕ ਕੁਦਰਤੀ ਖੂਨ ਸ਼ੁੱਧ ਕਰਨ ਵਾਲਾ ਹੈ ਜੋ ਸਰੀਰ ਵਿੱਚ ਵਾਤ ਦੇ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ।



ਆਯੁਰਵੇਦ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਦੀ ਵਰਤੋਂ ਕੀਤੀ ਗਈ ਹੈ। ਪਨੀਰ ਦਾ ਫੁੱਲ ਇਨਸੁਲਿਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਪਨੀਰ ਦੇ ਫੁੱਲਾਂ ਨੂੰ ਕਾੜ੍ਹੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।



ਪਨੀਰ ਦਾ ਫੁੱਲ ਇਨਸੁਲਿਨ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ। ਸ਼ੂਗਰ ਨੂੰ ਕੰਟਰੋਲ ਕਰਨ ਲਈ ਪਨੀਰ ਦੇ ਫੁੱਲਾਂ ਨੂੰ ਕਾੜ੍ਹੇ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।



ਜੇ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਪਨੀਰ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ। ਪਨੀਰ ਦੇ ਫੁੱਲ ਵਿੱਚ ਮੌਜੂਦ ਕਈ ਔਸ਼ਧੀ ਗੁਣ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ।



ਅੱਜ-ਕੱਲ੍ਹ ਵਧਦੇ ਤਣਾਅ ਅਤੇ ਚਿੰਤਾ ਦੇ ਕਾਰਨ ਜ਼ਿਆਦਾਤਰ ਲੋਕ ਮਾਨਸਿਕ ਤੌਰ ‘ਤੇ ਸਿਹਤਮੰਦ ਨਹੀਂ ਹਨ, ਜਿਸ ਕਾਰਨ ਅਨਿਦਰਾ ਦੀ ਸਮੱਸਿਆ ਲੋਕਾਂ ‘ਚ ਆਮ ਸਮੱਸਿਆ ਬਣ ਕੇ ਉਭਰ ਰਹੀ ਹੈ।



ਜੇ ਤੁਸੀਂ ਅਨਿਦਰਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਪਨੀਰ ਦੇ ਫੁੱਲਾਂ ਦਾ ਸੇਵਨ ਕਰ ਸਕਦੇ ਹੋ।



ਇਨਸੌਮਨੀਆ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪਨੀਰ ਦੇ ਫੁੱਲ ਫਾਇਦੇਮੰਦ ਹੁੰਦੇ ਹਨ।