ਜ਼ਿਆਦਾਤਰ ਲੋਕਾਂ ਨੂੰ ਆਫਿਸ 'ਚ 9-12 ਘੰਟੇ ਲਗਾਤਾਰ ਬੈਠ ਕੇ ਕੰਮ ਕਰਨਾ ਪੈਂਦਾ ਹੈ।

ਜਦੋਂ ਤੁਸੀਂ ਘੰਟਿਆਂ ਬੱਧੀ ਬੈਠਦੇ ਹੋ ਅਤੇ ਬਹੁਤ ਘੱਟ ਜਾਂ ਕੋਈ ਸਰੀਰਕ ਗਤੀਵਿਧੀ ਨਹੀਂ ਹੁੰਦੀ, ਤਾਂ ਇਹ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ

ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਨਹੀਂ ਹੁੰਦਾ।



ਕੁੱਝ ਲੋਕਾਂ ਨੂੰ ਪਿੱਠ ਦਰਦ, ਗਰਦਨ ਵਿੱਚ ਦਰਦ, ਅਤੇ ਮੋਢੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਉਹ ਇਸ ਨੂੰ ਪਛਾਣ ਨਹੀਂ ਪਾਉਂਦੇ। ਜੇਕਰ ਦੇਰੀ ਹੁੰਦੀ ਹੈ ਤਾਂ ਸਮੱਸਿਆ ਕਾਫੀ ਵੱਧ ਜਾਂਦੀ ਹੈ।

ਅਜਿਹੇ ਲੋਕ ਘੰਟਿਆਂ ਬੱਧੀ ਕੁਰਸੀ ‘ਤੇ ਬੈਠਦੇ ਹਨ। ਇਸ ਨਾਲ ਪਿੱਠ ਦਰਦ ਹੁੰਦੀ ਹੈ। ਇਹ ਗਲਤ ਤਰੀਕੇ ਨਾਲ ਬੈਠਣ ਕਾਰਨ ਹੁੰਦਾ ਹੈ।



ਜੇਕਰ ਤੁਸੀਂ Desk Job ਕਰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਬੈਠਣ ਦੇ ਤਰੀਕੇ ਵੱਲ ਧਿਆਨ ਦੇਣਾ ਪਵੇਗਾ। ਬੈਠਣ ਦੀ ਸਥਿਤੀ ਵਿੱਚ ਸੁਧਾਰ ਕਰਨਾ ਪਵੇਗਾ।

ਲਗਾਤਾਰ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਕਦੇ ਵੀ ਝੁਕ ਕੇ ਨਹੀਂ ਬੈਠਣਾ ਚਾਹੀਦਾ। ਆਰਾਮਦਾਇਕ ਸਥਿਤੀ ਵਿੱਚ ਬੈਠੋ ਤਾਂ ਜੋ ਤੁਹਾਡੀ ਪਿੱਠ ਨੂੰ ਸਹੀ ਸਹਾਰਾ ਮਿਲ ਸਕੇ।

ਜੇਕਰ ਉਸ ਨੂੰ ਸਹੀ ਸਪੋਰਟ ਨਹੀਂ ਮਿਲਦੀ, ਤਾਂ ਪਿੱਠ ਦਰਦ ਸ਼ੁਰੂ ਹੋ ਸਕਦੀ ਹੈ। ਇਹ ਦਰਦ ਸਮੇਂ ਦੇ ਨਾਲ ਹੋਰ ਵੀ ਵਧ ਸਕਦਾ ਹੈ।



ਜੋ ਲੋਕ ਡੈਸਕ ਜੌਬ ਕਰਦੇ ਹਨ, ਉਨ੍ਹਾਂ ਨੂੰ ਹਰ 30 ਤੋਂ 45 ਮਿੰਟਾਂ ਵਿੱਚ ਬ੍ਰੇਕ ਲੈਣੀ ਚਾਹੀਦੀ ਹੈ। ਬ੍ਰੇਕ ਲੈਣ ਨਾਲ ਸਰੀਰ ਐਕਟਿਵ ਰਹਿੰਦਾ ਹੈ।



ਇਸ ਨਾਲ ਸਰੀਰਕ ਅਤੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ।