ਕਈ ਲੋਕਾਂ ਨੂੰ ਫੈਟੀ ਲੀਵਰ ਦੀ ਸਮੱਸਿਆ ਰਹਿੰਦੀ ਹੈ
ਪਰ ਇਸ ਦੇ ਲੱਛਣ ਸਮਝ ਨਹੀਂ ਆਉਂਦੇ ਹਨ
ਅਜਿਹੇ ਵਿੱਚ ਤੁਹਾਨੂੰ ਥਕਾਵਟ, ਕਮਜ਼ੋਰੀ ਮਹਿਸੂਸ ਹੋਵੇ, ਭਾਵੇਂ ਤੁਸੀਂ ਪੂਰੀ ਨੀਂਦ ਨਾ ਲਈ ਹੋਵੇ
ਤਾਂ ਇਹ ਫੈਟੀ ਲੀਵਰ ਦੇ ਲੱਛਣ ਹੋ ਸਕਦੇ ਹਨ
ਉੱਥੇ ਹੀ ਫੈਟੀ ਲੀਵਰ ਨਾਲ ਪਾਚਨ ਵੀ ਪ੍ਰਭਾਵਿਤ ਹੁੰਦਾ ਹੈ
ਜੇਕਰ ਤੁਹਾਨੂੰ ਸਵੇਰੇ ਭੁੱਖ ਨਹੀਂ ਲੱਗਦੀ ਜਾਂ ਫਿਰ ਘੱਟ ਲੱਗਦੀ ਹੈ ਤਾਂ ਇਹ ਵੀ ਫੈਟੀ ਲੀਵਰ ਦੇ ਲੱਛਣ ਹੋ ਸਕਦੇ ਹਨ
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਸਵੇਰੇ-ਸਵੇਰੇ ਮਤਲੀ ਜਾਂ ਉਲਟੀ ਵਰਗਾ ਲੱਗਦਾ ਹੈ
ਤਾਂ ਇਹ ਵੀ ਫੈਟੀ ਲੀਵਰ ਦੇ ਲੱਛਣ ਹੋ ਸਕਦੇ ਹਨ
ਫੈਟੀ ਲੀਵਰ ਵਿੱਚ ਤੁਹਾਨੂੰ ਹੱਥਾਂ ਅਤੇ ਪੈਰਾਂ ਵਿੱਚ ਸੋਜ ਵੀ ਹੋ ਸਕਦੀ ਹੈ
ਕੁਝ ਮਾਮਲਿਆਂ ਵਿੱਚ ਫੈਟੀ ਲੀਵਰ ਹੋਣ ‘ਤੇ ਤੁਹਾਡੀ ਸਕਿਨ ਅਤੇ ਅੱਖਾਂ ਦਾ ਰੰਗ ਪੀਲਾ ਹੋ ਜਾਂਦਾ ਹੈ