ਗਰਮੀਆਂ ਦੇ ਮੌਸਮ ਨੂੰ ਅੰਬਾਂ ਦਾ ਮੌਸਮ ਵੀ ਕਿਹਾ ਜਾਂਦਾ ਹੈ। ਬਹੁਤ ਸਾਰੇ ਲੋਕ ਫਲਾਂ ਦਾ ਰਾਜਾ ਅੰਬ ਖਾਣਾ ਪਸੰਦ ਕਰਦੇ ਹਨ। ਅੰਬ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਆਓ ਜਾਣਦੇ ਮੈਂਗੋ ਸ਼ੇਕ ਦੇ ਫਾਇਦੇ...

ਮੈਂਗੋ ਸ਼ੈਕ ਕਾਰਬੋਹਾਈਡਰੇਟ, ਸ਼ੱਕਰ ਅਤੇ ਗਲੂਕੋਜ਼ ਨਾਲ ਭਰਪੂਰ ਹੁੰਦਾ ਹੈ, ਜੋ ਤੁਰੰਤ ਤਾਕਤ ਦਿੰਦਾ ਹੈ।

ਇਹ ਸਰੀਰ ਨੂੰ ਠੰਡਕ ਦਿੰਦਾ ਹੈ ਅਤੇ ਲੂ ਜਾਂ ਡੀਹਾਈਡਰੇਸ਼ਨ ਤੋਂ ਬਚਾਉਂਦਾ ਹੈ।



ਅੰਬ ਵਿੱਚ ਫਾਈਬਰ ਅਤੇ ਐਂਜ਼ਾਈਮ ਹੁੰਦੇ ਹਨ ਜੋ ਪਾਚਣ ਨੂੰ ਵਧੀਆ ਬਣਾਉਂਦੇ ਹਨ।

ਅੰਬ ਵਿੱਚ ਵਿਟਾਮਿਨ A ਅਤੇ C ਹੁੰਦੇ ਹਨ ਜੋ ਚਮੜੀ ਨੂੰ ਨਿੱਖਾਰਦੇ ਹਨ।

ਮੈਂਗੋ ਸ਼ੇਕ ਪੋਟਾਸ਼ਿਅਮ ਅਤੇ ਐਂਟੀਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਦਿਲ ਦੀ ਸਿਹਤ ਲਈ ਲਾਭਦਾਇਕ ਹੁੰਦੇ ਹਨ।

ਇਹ ਸ਼ੇਕ ਭੁੱਖ ਵਧਾਉਣ ਵਿੱਚ ਮਦਦ ਕਰਦਾ ਹੈ, ਖਾਸ ਕਰਕੇ ਬੱਚਿਆਂ ਲਈ ਮੈਂਗੋ ਸ਼ੇਕ ਫਾਇਦੇਮੰਦ ਹੁੰਦਾ ਹੈ।

ਵਿਟਾਮਿਨ C ਅਤੇ ਬੀਟਾ-ਕੈਰੋਟਿਨ ਸਰੀਰ ਦੀ ਰੋਗ ਪ੍ਰਤੀਰੋਧਕ ਤਾਕਤ ਵਧਾਉਂਦੇ ਹਨ।

ਇਹ ਅੱਖਾਂ ਦੀ ਸਿਹਤ ਲਈ ਵੀ ਲਾਹੇਵੰਦ ਹੁੰਦਾ ਹੈ।

ਇਹ ਅੱਖਾਂ ਦੀ ਸਿਹਤ ਲਈ ਵੀ ਲਾਹੇਵੰਦ ਹੁੰਦਾ ਹੈ।

ਸਾਵਧਾਨੀਆਂ: ਜ਼ਿਆਦਾ ਖੰਡ ਨਾ ਪਾਓ। ਡਾਇਬਟੀਜ਼ ਵਾਲੇ ਲੋਕ ਡਾਕਟਰ ਦੀ ਸਲਾਹ ਲੈਣ।

ਹਮੇਸ਼ਾ ਤਾਜ਼ਾ ਦੁੱਧ ਅਤੇ ਪੱਕੇ ਹੋਏ ਅੰਬ ਦੀ ਵਰਤੋਂ ਕਰੋ।