ਲੱਸਣ 'ਚ ਭਰਪੂਰ ਮਾਤਰਾ ਵਿੱਚ Vitamin C, A ਤੇ B ਦੇ ਨਾਲ ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਸੇਲੇਨੀਅਮ ਪਾਇਆ ਜਾਂਦਾ ਹੈ।

ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਲੱਸਣ ਖਾਣ ਨਾਲ ਕੀ ਹੁੰਦਾ ਹੈ ਅਤੇ ਇੱਕ ਦਿਨ ਵਿੱਚ ਕਿੰਨਾ ਲੱਸਣ ਖਾਣਾ ਸਹੀ ਰਹਿੰਦਾ ਹੈ।



ਪਾਣੀ ਉਬਾਲਕੇ ਉਸ ਵਿੱਚ ਲੱਸਣ ਦੀ ਇੱਕ ਕਲੀ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਤੇ ਕਬਜ਼ ਤੋਂ ਆਰਾਮ ਮਿਲਦਾ ਹੈ।



ਲੱਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।

ਲੱਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ।

ਲੱਸਣ ਖਾਣ ਨਾਲ ਖੂਨ ਦਾ ਜਮਾਓ ਨਹੀਂ ਹੁੰਦਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ।



ਖਾਲੀ ਪੇਟ ਲੱਸਣ ਚਬਾਉਣ ਨਾਲ ਤੁਹਾਡੀ ਪਚਨ ਸ਼ਕਤੀ ਚੰਗੀ ਰਹਿੰਦੀ ਹੈ ਤੇ ਭੁੱਖ ਵੀ ਲੱਗਦੀ ਹੈ।



ਲੱਸਣ ਇੱਕ ਕੁਦਰਤੀ ਡਿਟਾਕਿਸਫਾਇਰ ਹੈ, ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।

ਰੈਗੂਲਰ ਡਿਟਾਕਸੀਫਿਕੇਸ਼ਨ ਸੋਜਿਸ਼ ਨੂੰ ਘੱਟ ਕਰਦਾ ਹੈ ਤੇ ਸਕਿਨ ਨੂੰ ਸਾਫ ਕਰਨ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਯੋਗਦਾਨ ਦੇ ਸਕਦਾ ਹੈ।



ਲੱਸਣ ਰੋਗ ਰੋਕੂ ਸਮਰੱਥਾ ਵਧਾਉਣ ਵਿੱਚ ਫਾਇਦੇਮੰਦ ਹੈ। ਇਸ ਵਿੱਚ ਏਲੀਸਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕਿ ਇੱਕ ਗੰਧਕ ਮਿਸ਼ਰਣ ਹੈ।



ਸਵੇਰੇ ਉੱਠ ਕੇ ਤੁਸੀਂ 2-2 ਕਲੀਆਂ ਲੱਸਣ ਦੀਆਂ ਖਾ ਸਕਦੇ ਹੋ।

ਸਵੇਰੇ ਉੱਠ ਕੇ ਤੁਸੀਂ 2-2 ਕਲੀਆਂ ਲੱਸਣ ਦੀਆਂ ਖਾ ਸਕਦੇ ਹੋ।

ਇਸ ਨੂੰ ਭੁੰਨ ਕੇ ਖਾ ਸਕਦੇ ਹੋ।

ਇਸ ਨੂੰ ਭੁੰਨ ਕੇ ਖਾ ਸਕਦੇ ਹੋ।

ਇਸ ਤੋਂ ਇਲਾਵਾ ਜੇਕਰ ਲੱਸਣ ਦੀ ਤਾਸੀਰ ਗਰਮ ਲੱਗ ਰਹੀ ਹੈ ਤਾਂ ਸੌਣ ਤੋਂ ਪਹਿਲਾਂ ਪਾਣੀ 'ਚ ਲੱਸਣ ਨੂੰ ਭਿਉਂ ਦਿਓ ਅਤੇ ਸਵੇਰੇ ਇਸ ਦਾ ਸੇਵਨ ਕਰ ਲਓ।