ਪਿਆਜ਼ ਹਰ ਸਬਜ਼ੀ ਵਿੱਚ ਵਰਤੀ ਜਾਂਦੀ ਹੈ ਤੇ ਇਸ ਵਿੱਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ। ਰੋਜ਼ ਇੱਕ ਕੱਚਾ ਪਿਆਜ਼ ਖਾਣ ਨਾਲ ਸਿਹਤ ਲਈ ਬਹੁਤ ਫਾਇਦਾ ਮਿਲਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

ਕੱਚਾ ਪਿਆਜ਼ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਫਾਇਦੇਮੰਦ ਹੈ। ਰੋਜ਼ ਇੱਕ ਪਿਆਜ਼ ਖਾਣ ਨਾਲ ਨਜ਼ਰ ਤੇਜ਼ ਹੁੰਦੀ ਹੈ ਅਤੇ ਚਸ਼ਮੇ ਦੀ ਲੋੜ ਘੱਟ ਹੋ ਸਕਦੀ ਹੈ।

ਪਿਆਜ਼ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਕਬਜ਼ ਤੋਂ ਰਾਹਤ ਦਿੰਦੇ ਹਨ। ਇਸ ਲਈ ਰੋਜ਼ਾਨਾ ਸਲਾਦ ਵਿੱਚ ਪਿਆਜ਼ ਖਾਣਾ ਫਾਇਦੇਮੰਦ ਹੈ।

ਪਿਆਜ਼ ਦਿਲ ਲਈ ਲਾਹੇਵੰਦ ਹੈ। ਰੋਜ਼ ਇੱਕ ਪਿਆਜ਼ ਖਾਣ ਨਾਲ ਕੋਲੈਸਟਰੋਲ ਤੇ BP ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਪਿਆਜ਼ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਰੋਜ਼ ਇੱਕ ਕੱਚਾ ਪਿਆਜ਼ ਖਾਣਾ ਫਾਇਦੇਮੰਦ ਹੈ।

ਪਿਆਜ਼ ਪੱਥਰੀ ਦੀ ਸਮੱਸਿਆ ਦੂਰ ਕਰਨ ਵਿੱਚ ਮਦਦਗਾਰ ਹੈ। ਰੋਜ਼ਾਨਾ ਖਾਲੀ ਪੇਟ ਪਿਆਜ਼ ਦਾ ਰਸ ਪੀਣ ਨਾਲ ਦਰਦ ਘਟਦਾ ਹੈ ਤੇ ਪੱਥਰੀ ਦੂਰ ਹੁੰਦੀ ਹੈ।

ਗਠੀਆ ਦੇ ਦਰਦ ਤੋਂ ਰਾਹਤ ਲਈ ਪਿਆਜ਼ ਲਾਹੇਵੰਦ ਹੈ।

ਪਿਆਜ਼ ਦਾ ਰਸ ਸਰੋਂ ਦੇ ਤੇਲ ਵਿੱਚ ਮਿਲਾ ਕੇ ਦਰਦ ਵਾਲੀ ਜਗ੍ਹਾ ਮਾਲਿਸ਼ ਕਰਨ ਨਾਲ ਫਾਇਦਾ ਹੁੰਦਾ ਹੈ।

ਗਰਮੀਆਂ 'ਚ ਅਕਸਰ ਲੂ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੂ ਤੋਂ ਬਚਣ ਲਈ ਰੋਜ਼ਾਨਾ ਪਿਆਜ਼ ਖਾਣਾ ਚਾਹੀਦਾ ਹੈ।

ਡਾਇਬਟੀਜ਼ ਮਰੀਜ਼ਾਂ ਲਈ ਪਿਆਜ਼ ਖਾਣਾ ਫਾਇਦੇਮੰਦ ਹੈ। ਰੋਜ਼ ਸਲਾਦ ਵਿੱਚ ਪਿਆਜ਼ ਖਾਣ ਨਾਲ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ।