ਚਾਂਦੀਪੁਰਾ ਵਾਇਰਸ ਦੀ ਲਾਗ ਹੁਣ ਸਿਹਤ ਮਾਹਿਰਾਂ ਲਈ ਮੁਸ਼ਕਲਾਂ ਵਧਾ ਰਹੀ ਹੈ



ਲਗਪਗ ਇੱਕ ਮਹੀਨੇ ਤੋਂ ਗੁਜਰਾਤ ਦੇ ਕਈ ਹਿੱਸਿਆਂ ਤੋਂ ਸੰਕਰਮਣ ਦੇ ਮਾਮਲੇ ਸਾਹਮਣੇ ਆ ਰਹੇ ਹਨ।



ਤਾਜ਼ਾ ਰਿਪੋਰਟਾਂ ਅਨੁਸਾਰ ਹੁਣ ਇਹ ਵਾਇਰਸ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਿਆ ਹੈ।



ਹੁਣ ਤੱਕ ਚਾਂਦੀਪੁਰਾ ਵਾਇਰਸ ਦੇ 50 ਮਾਮਲੇ ਸਾਹਮਣੇ ਆਏ ਹਨ ਤੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ।



ਮੀਡੀਆ ਰਿਪੋਰਟਾਂ ਅਨੁਸਾਰ, ਜੂਨ ਤੋਂ ਤਿੰਨ ਰਾਜਾਂ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਏਈਐਸ ਦੇ 78 ਮਾਮਲੇ ਸਾਹਮਣੇ ਆਏ ਹਨ।



ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਇਸ ਛੂਤ ਦੀ ਬਿਮਾਰੀ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।



ਪ੍ਰਭਾਵਿਤ ਖੇਤਰਾਂ ਵਿੱਚ ਖੇਤਾਂ ਜਾਂ ਝਾੜੀਆਂ ਵਿੱਚ ਜਾਣ ਤੋਂ ਪ੍ਰਹੇਜ਼ ਕਰੋ।



ਮੱਛਰਾਂ, ਚਿੱਚੜਾਂ ਤੇ ਮੱਖੀਆਂ ਤੋਂ ਬਚਾਓ। ਲਾਗ ਦੇ ਲੱਛਣਾਂ ਬਾਰੇ ਜਾਣਨਾ ਤੇ ਸਮੇਂ ਸਿਰ ਇਲਾਜ ਕਰਵਾਉਣਾ ਸਭ ਤੋਂ ਮਹੱਤਵਪੂਰਨ ਹੋ ਜਾਂਦਾ ਹੈ।



ਸਵੱਛਤਾ ਤੇ ਜਾਗਰੂਕਤਾ ਹੀ ਇਸ ਬਿਮਾਰੀ ਦੇ ਵਿਰੁੱਧ ਉਪਲਬਧ ਉਪਾਅ ਹਨ।



ਲਾਗ ਦਾ ਸਮੇਂ ਸਿਰ ਪਤਾ ਲਾਉਣ ਤੇ ਸਹਾਇਕ ਇਲਾਜ ਦੀ ਸ਼ੁਰੂਆਤ ਨਾਲ, ਇਸ ਦੇ ਗੰਭੀਰ ਹੋਣ ਤੇ ਦਿਮਾਗ ਨਾਲ ਸਬੰਧਤ ਵਿਕਾਰ ਪੈਦਾ ਹੋਣ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।