ਅੰਡੇ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।

ਪਰ ਅੰਡੇ ਖਾਣ ਦਾ ਸਹੀ ਤਰੀਕਾ ਜਾਣਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ।

ਸਰਦੀਆਂ ਦੇ ਮੌਸਮ ‘ਚ ਅੰਡੇ ਸਰੀਰ ਨੂੰ ਗਰਮੀ ਤੇ ਊਰਜਾ ਦਿੰਦੇ ਹਨ ਅਤੇ ਕਈ ਬਿਮਾਰੀਆਂ ਤੋਂ ਬਚਾਅ ਕਰਦੇ ਹਨ, ਇਸ ਲਈ ਇਹ ਮੌਸਮ ‘ਚ ਖਾਸ ਤੌਰ ‘ਤੇ ਲਾਭਕਾਰੀ ਸਾਬਤ ਹੁੰਦੇ ਹਨ।

ਅੰਡੇ ਖਾਣ ਦੇ ਕਈ ਸ਼ਾਨਦਾਰ ਫਾਇਦੇ ਹਨ। ਇਹ ਪ੍ਰੋਟੀਨ ਦਾ ਵਧੀਆ ਸਰੋਤ ਹਨ, ਜੋ ਮਾਸਪੇਸ਼ੀਆਂ ਦੇ ਵਾਧੇ ਅਤੇ ਮੁਰੰਮਤ ਵਿੱਚ ਮਦਦ ਕਰਦੇ ਹਨ।

ਅੰਡਿਆਂ ਵਿੱਚ ਵਿਟਾਮਿਨ ਡੀ, ਵਿਟਾਮਿਨ ਬੀ12, ਫੋਲਿਕ ਐਸਿਡ ਅਤੇ ਜ਼ਿੰਕ ਵਰਗੇ ਮਹੱਤਵਪੂਰਨ ਪੋਸ਼ਕ ਤੱਤ ਹੁੰਦੇ ਹਨ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ।

ਅੰਡੇ ਖਾਣ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ, ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਅੰਡਿਆਂ ਵਿੱਚ ਮੌਜੂਦ ਕੋਲੀਨ ਦਿਲ ਦੀ ਸਿਹਤ ਲਈ ਲਾਭਕਾਰੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਦਾ ਹੈ।

ਸਰਦੀਆਂ ਦੇ ਮੌਸਮ ਵਿੱਚ ਅੰਡੇ ਖਾਣਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਅੰਡੇ ਵਿੱਚ ਮੌਜੂਦ ਵਿਟਾਮਿਨ ਡੀ ਅਤੇ ਜ਼ਿੰਕ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ, ਜਿਸ ਨਾਲ ਸਰੀਰ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਮੌਸਮੀ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

ਇਹ ਸਰੀਰ ਨੂੰ ਪ੍ਰੋਟੀਨ ਅਤੇ ਵਿਟਾਮਿਨ ਪ੍ਰਦਾਨ ਕਰਦੇ ਹਨ, ਜੋ ਊਰਜਾ ਦੇ ਪੱਧਰ ਨੂੰ ਵਧਾਉਂਦੇ ਹਨ ਅਤੇ ਠੰਢ ਵਿੱਚ ਗਰਮੀ ਪ੍ਰਦਾਨ ਕਰਦੇ ਹਨ। ਇਸ ਤੋਂ ਇਲਾਵਾ, ਅੰਡੇ ਵਿੱਚ ਮੌਜੂਦ ਵਿਟਾਮਿਨ ਡੀ ਅਤੇ ਵਿਟਾਮਿਨ ਈ ਚਮੜੀ ਨੂੰ ਸੁੱਕਣ ਤੋਂ ਬਚਾਉਂਦੇ ਹਨ ਅਤੇ ਉਸਨੂੰ ਸਿਹਤਮੰਦ ਤੇ ਚਮਕਦਾਰ ਬਣਾਈ ਰੱਖਦੇ ਹਨ।

ਅੰਡੇ ਖਾਣ ਦਾ ਸਭ ਤੋਂ ਸਿਹਤਮੰਦ ਤਰੀਕਾ ਉਬਲੇ ਹੋਏ ਆਂਡੇ ਹਨ, ਜਿਨ੍ਹਾਂ ਨੂੰ ਨਾਸ਼ਤੇ ਜਾਂ ਖਾਣੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਆਮਲੇਟ ਵਿੱਚ ਸਬਜ਼ੀਆਂ ਤੇ ਪਨੀਰ ਪਾ ਕੇ ਇਹਨੂੰ ਹੋਰ ਪੌਸ਼ਟਿਕ ਬਣਾਇਆ ਜਾ ਸਕਦਾ ਹੈ। ਭਾਰ ਘਟਾਉਣ ਲਈ ਸਿਰਫ਼ ਸਫ਼ੈਦੀ ਖਾਣੀ ਚੰਗੀ ਹੈ, ਜਦਕਿ ਜ਼ਰਦੀ ਵਿੱਚ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਪਰ ਕੈਲੋਰੀ ਵੀ ਵੱਧ ਹੁੰਦੀ ਹੈ।

ਸਰਦੀਆਂ ਵਿੱਚ ਰੋਜ਼ 1-2 ਅੰਡੇ ਖਾਣਾ ਸਿਹਤਮੰਦ ਹੈ, ਜਦਕਿ ਵਰਕਆਉਟ ਕਰਨ ਵਾਲੇ 3 ਅੰਡੇ ਤੱਕ ਖਾ ਸਕਦੇ ਹਨ। ਕੋਲੇਸਟ੍ਰੋਲ ਵਾਲੇ ਲੋਕਾਂ ਲਈ ਸਿਰਫ਼ ਇੱਕ ਆਂਡਾ ਜਾਂ ਸਫ਼ੈਦੀ ਖਾਣਾ ਬਿਹਤਰ ਹੈ।