ਸ਼ਰਾਬ ਸਰੀਰ ਵਿੱਚ ਥੋੜ੍ਹੇ ਸਮੇਂ ਲਈ ਰਹਿੰਦੀ ਹੈ ਪਰ ਇਸਦਾ ਪ੍ਰਭਾਵ ਲੰਬੇ ਸਮੇਂ ਤੱਕ ਰਹਿੰਦਾ ਹੈ ਆਓ ਜਾਣਦੇ ਹਾਂ ਇੱਕ ਵਾਰ ਸ਼ਰਾਬ ਪੀਣ ਨਾਲ ਸਰੀਰ ਵਿੱਚ ਕਿੰਨੀ ਦੇਰ ਤੱਕ ਰਹਿੰਦੀ ਹੈ ਸ਼ਰਾਬ ਪੀਣ ਤੋਂ ਬਾਅਦ ਸ਼ਰਾਬ ਦੀ ਮਾਤਰਾ 72 ਘੰਟਿਆਂ ਤੱਕ ਸਰੀਰ ਵਿੱਚ ਬਣੀ ਰਹਿੰਦੀ ਹੈ। ਇਹ ਸ਼ਰਾਬ ਦੀ ਮਾਤਰਾ, ਅਲਕੋਹਲ ਦੀ ਗੁਣਵੱਤਾ, ਪੀਣ ਦਾ ਤਰੀਕਾ ਆਦਿ 'ਤੇ ਨਿਰਭਰ ਕਰਦਾ ਹੈ ਬਲੱਡ ਟੈਸਟ ਰਾਹੀਂ ਅਲਕੋਹਲ ਦੀ ਜਾਂਚ ਕੀਤੀ ਜਾਵੇ ਤਾਂ ਇਹ ਕਰੀਬ 6 ਘੰਟੇ ਤੱਕ ਹੀ ਦਿਖਾਈ ਦੇਵੇਗੀ ਜੇ ਸਾਹ ਦੀ ਜਾਂਚ ਕਰਵਾਈ ਜਾਵੇ ਤਾਂ 12 ਤੋਂ 24 ਘੰਟੇ ਤੱਕ ਸ਼ਰਾਬ ਦੀ ਮਾਤਰਾ ਦਿਖਾਈ ਦੇਵੇਗੀ। 72 ਘੰਟਿਆਂ ਤੱਕ ਯੂਰਿਨ ਟੈਸਟ 'ਚ ਅਲਕੋਹਲ ਦੀ ਮਾਤਰਾ ਦਿਖਾਈ ਦਿੰਦੀ ਹੈ। ਲਾਰ ਦੀ ਜਾਂਚ 12 ਤੋਂ 24 ਘੰਟਿਆਂ ਤੱਕ ਸਰੀਰ ਵਿੱਚ ਅਲਕੋਹਲ ਦੀ ਮਾਤਰਾ ਦਾ ਪਤਾ ਲਗਾ ਸਕਦੀ ਹੈ। ਜਾਂਚ ਦੇ ਵੱਖ-ਵੱਖ ਤਰੀਕੇ ਸਰੀਰ ਵਿੱਚ ਅਲਕੋਹਲ ਦੀ ਉਪਲਬਧਤਾ ਨੂੰ ਦਰਸਾਉਂਦੇ ਹਨ।