ਦੁੱਧ ਬੱਚਿਆਂ ਦੇ ਵਿਕਾਸ ਵਿਚ ਵਾਧਾ ਕਰਦਾ ਹੈ ਜ਼ਿਆਦਤਰ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਜਿੰਨਾ ਜ਼ਿਆਦਾ ਦੁੱਧ ਦਿੱਤਾ ਜਾਂਦਾ ਹੈ, ਓਨਾ ਹੀ ਉਨ੍ਹਾਂ ਲਈ ਫਾਇਦੇਮੰਦ ਹੁੰਦਾ ਹੈ। ਪਰ ਅਜਿਹਾ ਸੋਚਣਾ ਗ਼ਲਤ ਹੈ। ਇਹ ਬੱਚੇ ਨੂੰ ਫ਼ਾਇਦਾ ਪਹੁੰਚਾਉਣ ਦੀ ਬਜਾਇ ਉਸਦੀ ਸਿਹਤ ਉੱਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਡਾਕਟਰ ਬੱਚੇ ਨੂੰ ਜਨਮ ਤੋਂ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਪੀਣ ਦੀ ਸਲਾਹ ਦਿੰਦੇ ਹਨ। ਵਧੇਰੇ ਦੁੱਧ ਪੀਣ ਕਰਕੇ ਬੱਚੇ ਦਾ ਪੇਟ ਭਰ ਜਾਂਦਾ ਹੈ ਅਤੇ ਉਹ ਹੋਰ ਭੋਜਨ ਪਦਾਰਥਾਂ ਦਾ ਸੇਵਨ ਨਹੀਂ ਕਰ ਪਾਉਂਦੇ। ਵਧੇਰੇ ਦੁੱਧ ਪੀਣਾ ਪੇਟ ਲਈ ਵੀ ਨੁਕਸਾਨਦਾਇਕ ਹੁੰਦਾ ਹੈ। ਇਸ ਕਰਕੇ ਬੱਚਿਆਂ ਨੂੰ ਪਾਚਨ ਕਿਰਿਆ ਅਤੇ ਦਸਤ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਬੱਚਿਆਂ ਨੂੰ ਵਧੇਰੇ ਦੁੱਧ ਪਿਆਉਣ ਨਾਲ ਉਨ੍ਹਾਂ ਦੇ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਵਧ ਜਾਵੇਗੀ, ਜੋ ਕਿ ਬੱਚਿਆਂ ਦੀਆਂ ਹੱਡੀਆਂ ਲਈ ਨੁਕਸਾਨਦਾਇਕ ਹੈ। ਇਸ ਲਈ ਬੱਚਿਆਂ ਨੂੰ ਲੋੜੀਂਦੀ ਮਾਤਰਾ ਵਿੱਚ ਹੀ ਦੁੱਧ ਦੇਣਾ ਸਹੀ ਹੈ