ਚੰਗੀ ਸਿਹਤ ਲਈ ਦਿਨ ਵਿਚ ਘੱਟੋ-ਘੱਟ 8-9 ਗਲਾਸ ਪਾਣੀ ਪੀਣਾ ਜ਼ਰੂਰੀ ਹੈ



ਏਬਰਡੀਨ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਸਬੰਧ ਵਿਚ ਇਕ ਅਧਿਐਨ ਕੀਤਾ ਹੈ।



ਅਧਿਐਨ ਵਿਚ ਕਿਹਾ ਗਿਆ ਹੈ ਕਿ ਰੋਜ਼ਾਨਾ 8 ਗਲਾਸ ਜਾਂ 2 ਲੀਟਰ ਪਾਣੀ ਪੀਣ ਦੀ ਡਾਕਟਰੀ ਸਲਾਹ ਬਹੁਤ ਛੋਟੇ ਸਮੂਹਾਂ 'ਤੇ ਅਧਿਐਨ ਕਰਨ ਤੋਂ ਬਾਅਦ ਦਿੱਤੀ ਗਈ ਹੈ



ਪਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਇਕੋ ਪੈਮਾਨਾ ਫਿੱਟ ਨਹੀਂ ਹੋ ਸਕਦਾ



ਖੋਜਕਰਤਾਵਾਂ ਨੇ ਰੋਜ਼ਾਨਾ 2 ਲੀਟਰ ਪਾਣੀ ਦੀ ਖਪਤ ਲਈ 23 ਵੱਖ-ਵੱਖ ਦੇਸ਼ਾਂ ਦੇ 5600 ਲੋਕਾਂ ਦਾ ਅਧਿਐਨ ਕੀਤਾ।



ਖੋਜਕਾਰਾਂ ਨੇ ਉਨ੍ਹਾਂ ਸਾਰਿਆਂ ਨੂੰ ਪੁੱਛਿਆ ਕਿ ਉਹ ਰੋਜ਼ਾਨਾ ਕਿੰਨਾ ਪਾਣੀ ਪੀਂਦੇ ਹਨ।



ਉਨ੍ਹਾਂ ਦੇ ਜਵਾਬਾਂ ਦੀ ਘੋਖ ਕਰਨ ਤੋਂ ਬਾਅਦ ਪਤਾ ਲੱਗਾ ਕਿ 2 ਲੀਟਰ ਜਾਂ 8 ਗਲਾਸ ਪਾਣੀ ਦੇ ਮੁੱਦੇ ਦੀ ਗੱਲ ਵਿੱਚ ਕੋਈ ਦਮ ਨਹੀਂ ਹੈ



ਖੋਜਕਰਤਾਵਾਂ ਨੇ ਪਾਇਆ ਕਿ ਜਿਹੜੇ ਲੋਕ ਗਰਮ, ਨਮੀ ਵਾਲੇ ਅਤੇ ਉੱਚੀਆਂ ਥਾਵਾਂ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਪਾਣੀ ਪੀਣ ਦੀ ਜ਼ਰੂਰਤ ਹੁੰਦੀ ਹੈ।



ਇਸ ਦੇ ਨਾਲ ਹੀ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵੀ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ।



20 ਤੋਂ 35 ਸਾਲ ਦੇ ਨੌਜਵਾਨ ਸਭ ਤੋਂ ਵੱਧ ਊਰਜਾ ਦੀ ਖਪਤ ਕਰਦੇ ਹਨ, ਉਨ੍ਹਾਂ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।



ਜਦੋਂ ਕਿ 90 ਸਾਲ ਦੀ ਉਮਰ ਤੱਕ ਪਾਣੀ ਦੀ ਖਪਤ ਘਟ ਕੇ 2.5 ਲੀਟਰ ਰਹਿ ਗਈ।



ਇਸ ਲਈ, ਖੁਰਾਕ, ਜੀਵਨਸ਼ੈਲੀ, ਭੂਗੋਲਿਕ ਸਥਿਤੀ, ਸਰੀਰਕ ਸਥਿਤੀ ਆਦਿ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਕਿ ਪਾਣੀ ਦੀ ਕਿੰਨੀ ਲੋੜ ਹੈ।