ਕੀ ਹੈ ਫੈਟੀ ਲਿਵਰ ਤੇ ਜਾਣੋ ਇਸਦੇ ਬਚਾਅ ਦੇ ਉਪਾਅ?



ਜਿਗਰ ਸਰੀਰ ਦਾ ਇੱਕ ਅੰਗ ਹੈ ਜੋ ਡੀਟੌਕਸੀਫਿਕੇਸ਼ਨ, ਪ੍ਰੋਟੀਨ ਸੰਸਲੇਸ਼ਣ, ਬਹੁਤ ਸਾਰੇ ਵਿਟਾਮਿਨਾਂ ਦੇ ਭੰਡਾਰਨ ਅਤੇ ਪਾਚਨ ਦੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਹੈ।



ਜਦੋਂ ਚਰਬੀ ਦਾ ਮੇਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ ਅਤੇ ਲੀਵਰ ਵਿੱਚ ਚਰਬੀ ਇਕੱਠੀ ਹੋਣ ਲੱਗਦੀ ਹੈ, ਤਾਂ ਇਹ ਫੈਟੀ ਲਿਵਰ ਬਣਨ ਲੱਗ ਪੈਂਦਾ ਹੈ



ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਨਹੀਂ ਕਰਦਾ, ਜਿਸ ਕਾਰਨ ਕਈ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ



ਚੰਗੀ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਫੈਟੀ ਲਿਵਰ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਫੈਟੀ ਲਿਵਰ ਦੇ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ



ਸਹੀ ਇਲਾਜ ਲਈ ਸਮੇਂ ਸਿਰ ਇਨ੍ਹਾਂ ਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ



ਜੇਕਰ ਤੁਸੀਂ ਇਹ ਲੱਛਣ ਮਹਿਸੂਸ ਕਰਦੇ ਹੋ, ਤਾਂ ਫੈਟੀ ਲਿਵਰ ਦੀ ਪੁਸ਼ਟੀ ਕਰਨ ਲਈ ਖੂਨ ਦੀ ਜਾਂਚ, ਅਲਟਰਾਸਾਊਂਡ, ਐਮਆਰਆਈ ਕਰਾਓ।



ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ। ਪ੍ਰੋਸੈਸਡ ਜਾਂ ਪੈਕ ਕੀਤੇ ਭੋਜਨਾਂ ਤੋਂ ਦੂਰ ਰਹੋ



ਭਾਰ ਨੂੰ ਕੰਟਰੋਲ ਕਰੋ। ਚੰਗੀ ਨੀਂਦ ਲਓ ਤੇ ਕਸਰਤ ਕਰੋ



ਸ਼ਰਾਬ, ਸੋਡਾ, ਸਿਗਰਟ ਤੋਂ ਦੂਰ ਰਹੋ।ਫਰੂਟੋਜ਼ ਕੌਰਨ ਸੀਰਪ, ਟਰਾਂਸਫੈਟ, ਆਰਟੀਫਿਸ਼ੀਅਲ ਸਵੀਟਨਰ, ਕੈਫੀਨ ਦਾ ਸੇਵਨ ਨਾ ਕਰੋ



ਖੱਟੇ ਫਲ, ਲਸਣ, ਕਰੂਸੀਫੇਰਸ ਸਬਜ਼ੀਆਂ ਜਿਵੇਂ ਬਰੋਕਲੀ, ਗੋਭੀ, ਹਲਦੀ, ਚੁਕੰਦਰ ਵਰਗੀਆਂ ਚੀਜ਼ਾਂ ਦੀ ਵਰਤੋਂ ਵਧਾਓ