ਪਿਸਤਾ ਖਾਣ ਦੇ ਹਨ ਕਈ ਸਿਹਤਕ ਫਾਇਦੇ, ਪੜੋ ਵੇਰਵਾ



ਪਿਸਤਾ, ਪਿਸਤਾਸੀਆ ਵੇਰਾ ਨਾਮਕ ਰੁੱਖ ਦਾ ਬੀਜ ਫਲ ਹੈ। ਇਸ ਦੀ ਵਰਤੋਂ ਨਮਕੀਨ ਸਨੈਕਸ ਬਣਾਉਣ ਤੇ ਮਠਿਆਈਆਂ ਬਣਾਉਣ 'ਚ ਵੀ ਕੀਤੀ ਜਾਂਦੀ ਹੈ



ਪਿਸਤਾ ਐਂਟੀਆਕਸੀਡੈਂਟ, ਪ੍ਰੋਟੀਨ, ਫਾਈਬਰ, ਫੋਲੇਟ, ਵਿਟਾਮਿਨ, ਪੋਟਾਸ਼ੀਅਮ, ਵਿਟਾਮਿਨ ਬੀ6, ਕਾਪਰ ਅਤੇ ਫਾਸਫੋਰਸ ਵਰਗੇ ਖਣਿਜ ਪੌਸ਼ਟਿਕ ਤੱਤ ਨਾਲ ਭਰਪੂਰ ਹੁੰਦਾ ਹੈ



ਪਿਸਤਾ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ, ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ



ਇੱਕ ਪਿਸਤਾ ਵਿੱਚ ਲਗਭਗ 0.2 ਗ੍ਰਾਮ ਕਾਰਬੋਹਾਈਡਰੇਟ, 0.12 ਗ੍ਰਾਮ ਸਿਹਤਮੰਦ ਚਰਬੀ, 0.15 ਗ੍ਰਾਮ ਪ੍ਰੋਟੀਨ ਅਤੇ ਲਗਭਗ 4 ਕੈਲੋਰੀਆਂ ਹੁੰਦੀਆਂ ਹਨ



ਇਸ 'ਚ ਮੌਜੂਦ ਵਿਟਾਮਿਨ ਬੀ6 ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਅਤੇ ਹੀਮੋਗਲੋਬਿਨ ਪੈਦਾ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ



ਪਿਸਤਾ ਦਾ ਰੋਜ਼ਾਨਾ ਸੇਵਨ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ (HDL) ਨੂੰ ਵਧਾਉਣ ਅਤੇ ਖਰਾਬ ਕੋਲੇਸਟ੍ਰੋਲ (LDL) ਨੂੰ ਘਟਾਉਣ ਵਿੱਚ ਮਦਦ ਕਰਦਾ ਹੈ



ਪਿਸਤਾ 'ਚ ਪਾਇਆ ਜਾਣ ਵਾਲਾ ਵਿਟਾਮਿਨ ਈ ਇਕ ਤਰ੍ਹਾਂ ਦਾ ਐਂਟੀਆਕਸੀਡੈਂਟ ਹੁੰਦਾ ਹੈ, ਜੋ ਦਿਲ ਦੀਆਂ ਕੋਸ਼ਿਕਾਵਾਂ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦਾ ਹੈ



ਪਿਸਤਾ ਵਿੱਚ ਕੁਦਰਤੀ ਊਰਜਾ, ਪ੍ਰੋਟੀਨ ਅਤੇ ਫਾਈਬਰ ਹੁੰਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਤੱਕ ਊਰਜਾਵਾਨ ਰੱਖਦਾ ਹੈ ਅਤੇ ਤੁਹਾਨੂੰ ਪੇਟ ਭਰਿਆ ਵੀ ਮਹਿਸੂਸ ਕਰਦਾ ਹੈ



ਪਿਸਤਾ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਣ ਵਾਲੇ ਵਿਟਾਮਿਨ ਈ ਅਤੇ ਕਈ ਹੋਰ ਪੋਸ਼ਕ ਤੱਤ ਅੱਖਾਂ ਦੀ ਸਿਹਤ ਨੂੰ ਵਧਾਉਂਦੇ ਹਨ