ਮਰਦਾਂ ਅਤੇ ਔਰਤਾਂ ਨੂੰ ਰੋਜ਼ਾਨਾ ਕਿੰਨਾ ਪੀਣਾ ਚਾਹੀਦਾ ਹੈ ਪਾਣੀ ? ਇਹ ਹੈ ਸਹੀ ਮਾਤਰਾ



ਪਾਣੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਰੋਜ਼ਾਨਾ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ



ਸਰੀਰ ਪਿਸ਼ਾਬ ਅਤੇ ਪਸੀਨੇ ਰਾਹੀਂ ਪਾਣੀ ਨੂੰ ਬਾਹਰ ਕੱਢਦਾ ਰਹਿੰਦਾ ਹੈ।



ਪਾਣੀ ਦੀ ਕਮੀ ਹੋਣ ਕਰਕੇ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਵੀ ਵੱਧ ਜਾਂਦਾ ਹੈ।



ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਲਈ ਤੁਹਾਨੂੰ ਰੋਜ਼ਾਨਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।



ਹਾਲਾਂਕਿ, ਮਾਹਿਰਾਂ ਵਿੱਚ ਅਜੇ ਵੀ ਇਸ ਗੱਲ੍ਹ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਇੱਕ ਵਿਅਕਤੀ ਨੂੰ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ।



ਡਾਕਟਰ ਆਮ ਤੌਰ 'ਤੇ ਰੋਜ਼ਾਨਾ ਅੱਠ ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ, ਜੋ ਕਿ ਲਗਭਗ 2 ਲੀਟਰ ਹੈ।



ਕਈ ਮਾਹਿਰ ਕਹਿੰਦੇ ਹਨ ਕਿ ਵਿਅਕਤੀ ਨੂੰ ਦਿਨ ਭਰ ਲਗਾਤਾਰ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।



ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼, ਇੰਜਨੀਅਰਿੰਗ ਐਂਡ ਮੈਡੀਸਨ ਦੀ ਰਿਪੋਰਟ ਅਨੁਸਾਰ ਮਰਦਾਂ ਅਤੇ ਔਰਤਾਂ ਦੋਵਾਂ ਲਈ ਪੀਣ ਵਾਲੇ ਪਾਣੀ ਦੀ ਮਾਤਰਾ ਵੱਖ-ਵੱਖ ਹੁੰਦੀ ਹੈ।



ਔਰਤ ਨੂੰ ਰੋਜ਼ਾਨਾ 2.7 ਲੀਟਰ ਪਾਣੀ ਪੀਣਾ ਚਾਹੀਦਾ ਹੈ



ਜਦਕਿ ਮਰਦਾਂ ਨੂੰ ਰੋਜ਼ਾਨਾ 3.7 ਲੀਟਰ ਪਾਣੀ ਪੀਣਾ ਚਾਹੀਦਾ ਹੈ।



ਪਾਣੀ ਦੇ ਸਰੋਤਾਂ ਵਿੱਚ ਆਮ ਪਾਣੀ, ਚਾਹ ਅਤੇ ਜੂਸ ਵਰਗੇ ਪੀਣ ਵਾਲੇ ਪਦਾਰਥ ਅਤੇ ਭੋਜਨ ਤੋਂ ਤਰਲ ਪਦਾਰਥ ਸ਼ਾਮਲ ਕੀਤੇ ਜਾ ਸਕਦੇ ਹਨ।



ਦੱਸ ਦਈਏ ਕਿ ਭੋਜਨ ਵਿੱਚੋਂ 20 ਫੀਸਦੀ ਪਾਣੀ ਮਿਲਦਾ ਹੈ।