ਭਾਰ ਵਧਾਉਣ ਲਈ ਜੂਝ ਰਹੇ ਨੌਜਵਾਨ ਇਹ ਇੱਕ ਚੀਜ ਦਾ ਕਰ ਲੈਣ ਸੇਵਨ, ਫਿਰ ਦੇਖਿਓ ਫਰਕ



ਜਿੱਥੇ ਦੁਨੀਆ ਦੀ ਵੱਡੀ ਆਬਾਦੀ ਮੋਟਾਪੇ ਨਾਲ ਜੂਝ ਰਹੀ ਹੈ, ਉੱਥੇ ਕੁਝ ਲੋਕ ਅਜਿਹੇ ਵੀ ਹਨ ਜੋ ਪਤਲੇਪਣ ਦਾ ਸ਼ਿਕਾਰ ਹਨ।



ਅਜਿਹੇ ‘ਚ ਸੁੱਕਾ ਮੇਵਾ ਜ਼ਿਆਦਾ ਕਾਰਗਰ ਸਾਬਤ ਹੋ ਸਕਦਾ ਹੈ।



ਜੀ ਹਾਂ, ਅਜਿਹੇ ਹੀ ਇੱਕ ਪ੍ਰਭਾਵਸ਼ਾਲੀ ਡਰਾਈ ਫਰੂਟ ਦਾ ਨਾਮ ਹੈ ਕਿਸ਼ਮਿਸ਼।



ਇਹ ਤੁਹਾਨੂੰ ਭਾਵੇਂ ਛੋਟਾ ਲੱਗੇ, ਪਰ ਇਹ ਸਿਹਤ ਲਈ ਖਜ਼ਾਨਾ ਸਾਬਤ ਹੁੰਦਾ ਹੈ।



ਹੁਣ ਸਵਾਲ ਇਹ ਹੈ ਕਿ ਸੌਗੀ ਭਾਰ ਵਧਾਉਣ ਲਈ ਕਿਵੇਂ ਕੰਮ ਕਰਦੀ ਹੈ? ਸੇਵਨ ਕਰਨ ਦਾ ਸਹੀ ਤਰੀਕਾ ਕੀ ਹੈ?



ਮਾਹਿਰਾਂ ਮੁਤਾਬਕ ਜੇਕਰ ਤੁਸੀਂ ਤੇਜ਼ੀ ਨਾਲ ਭਾਰ ਵਧਾਉਣਾ ਚਾਹੁੰਦੇ ਹੋ ਤਾਂ 10-12 ਸੌਗੀ ਖਾਓ ਅਤੇ 1 ਗਲਾਸ ਦੁੱਧ ਪੀਓ।



ਇਸ ਦੇ ਨਾਲ ਹੀ ਜੇਕਰ ਤੁਸੀਂ ਸੌਗੀ ਦੇ ਸਾਰੇ ਪੌਸ਼ਟਿਕ ਤੱਤਾਂ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ...



ਇਨ੍ਹਾਂ ਨੂੰ ਇਕ ਕੱਪ ਫੁੱਲ ਫੈਟ ਵਾਲੇ ਦੁੱਧ ‘ਚ ਰਾਤ ਭਰ ਭਿਓ ਕੇ ਅਗਲੇ ਦਿਨ ਇਸ ਦਾ ਸੇਵਨ ਕਰੋ।



ਇਸ ਤੋਂ ਇਲਾਵਾ ਇਸ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਰੱਖੋ। ਸਵੇਰੇ ਖਾਲੀ ਪੇਟ ਸੇਵਨ ਕਰੋ।



ਤੁਸੀਂ ਚਾਹੋ ਤਾਂ ਇਸ ਨੂੰ ਸ਼ੇਕ, ਸਮੂਦੀ, ਸੂਜੀ, ਛੋਲੇ, ਗਾਜਰ ਦਾ ਹਲਵਾ ਆਦਿ ਵਿਚ ਵੀ ਮਿਲਾ ਸਕਦੇ ਹੋ।