ਸਰਦੀ-ਜ਼ੁਕਾਮ ਤੋਂ ਨਹੀਂ ਮਿਲ ਰਹੀ ਰਾਹਤ, ਤਾਂ ਅਪਣਾਓ ਆਹ ਘਰੇਲੂ ਨੁਸਖੇ

ਬਦਲਦੇ ਮੌਸਮ ਵਿੱਚ ਇਮਿਊਨ ਸਿਸਟਮ ਕਮਜ਼ੋਰ ਹੋਣ ਲੱਗ ਜਾਂਦਾ ਹੈ, ਜਿਸ ਕਰਕੇ ਖਾਂਸੀ-ਜ਼ੁਕਾਮ ਅਤੇ ਬੁਖਾਰ ਹੋਣ ਲੱਗ ਜਾਂਦਾ ਹੈ



ਖਾਂਸੀ-ਜ਼ੁਕਾਮ ਹੋਣ ‘ਤੇ ਸਭ ਤੋਂ ਜ਼ਿਆਦਾ ਤਕਲੀਫ ਕਫ ਅਤੇ ਬਲਗਮ ਦੀ ਵਜ੍ਹਾ ਕਰਕੇ ਹੋਣ ਲੱਗਦੀ ਹੈ



ਜੇਕਰ ਤੁਸੀਂ ਵੀ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਅਪਣਾਓ ਆਹ ਘਰੇਲੂ ਨੁਸਖੇ



ਅਦਰਕ ਵਿੱਚ ਐਂਟੀਇਨਫਲਾਮੈਂਟਰੀ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ



ਅਦਰਕ ਅਤੇ ਸ਼ਹਿਦ ਦਾ ਅਰਕ ਬਣਾ ਕੇ ਪੀਣ ਨਾਲ ਲਗਾਤਾਰ ਆਉਣ ਵਾਲੀ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ



ਤੁਲਸੀ ਵਿੱਚ ਐਂਟੀ ਇਨਫਲਾਮੈਂਟਰੀ ਗੁਣ ਮੌਜੂਦ ਹੁੰਦੇ ਹਨ, ਜੋ ਕਿ ਗਲੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਘੱਟ ਕਰਦਾ ਹੈ



ਤੁਲਸੀ ਦੀ ਪੱਤੀਆਂ ਦੇ ਨਾਲ 1 ਜਾਂ 2 ਲੌਂਗ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਅਤੇ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ



ਦਾਲਚੀਨੀ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ



ਇਸ ਦੇ ਨਾਲ ਹੀ ਇਸ ਵਿੱਚ ਇਮਿਊਨਿਟੀ ਬੂਸਟਿੰਗ ਤੱਤ ਹੁੰਦੇ ਹਨ, ਇਸ ਨੂੰ ਅਦਰਕ ਦੇ ਨਾਲ ਉਬਾਲ ਕੇ ਪੀਣ ਨਾਲ ਸਰਦੀ-ਜ਼ੁਕਾਮ ਤੋਂ ਰਾਹਤ ਮਿਲਦੀ ਹੈ