ਸਰਦੀਆਂ ਦੇ ਮੌਸਮ ਵਿੱਚ ਤੁਹਾਡੀਆਂ ਵੀ ਅੱਡੀਆਂ ਫੱਟ ਗਈਆਂ ਹਨ ਤਾਂ ਘਬਰਾਉਣ ਦੀ ਲੋੜ ਨਹੀਂ ਹੈ

Published by: ਏਬੀਪੀ ਸਾਂਝਾ

ਅਸੀਂ ਤੁਹਾਨੂੰ ਕੁਝ ਘਰੇਲੂ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਫੱਟੀਆਂ ਅੱਡੀਆਂ ਦੀ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅੱਡੀ ਦੇ ਕਿਨਾਰੇ ਦੇ ਦੁਆਲੇ ਦੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਅਤੇ ਮਰੀ ਹੋਈ ਚਮੜੀ ਲੰਮੇ ਸਮੇਂ ਤਕ ਸਾਫ਼ ਨਹੀਂ ਕੀਤੀ ਜਾਂਦੀ

Published by: ਏਬੀਪੀ ਸਾਂਝਾ

ਇਹ ਕਈ ਵਾਰ ਗ਼ਲਤ ਕਿਸਮ ਦੇ ਜੁੱਤੇ ਅਤੇ ਚੱਪਲਾਂ ਪਾਉਣ ਕਾਰਨ ਵੀ ਹੁੰਦਾ ਹੈ। ਕੁੱਝ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਅਸੀਂ ਇਸ ਤੋਂ ਬਚ ਸਕਦੇ ਹਾਂ

Published by: ਏਬੀਪੀ ਸਾਂਝਾ

ਹਰ ਹਫ਼ਤੇ ਚਿਹਰੇ ਦੇ ਨਾਲ-ਨਾਲ ਅੱਡੀ ’ਤੇ ਸਕਰਬ ਕਰਨਾ ਜ਼ਰੂਰੀ ਹੈ। ਇਸ ਲਈ, ਤੁਸੀਂ ਘਰੇਲੂ ਸਕਰਬ ਦੀ ਵਰਤੋਂ ਕਰ ਸਕਦੇ ਹੋ ਜਾਂ ਬਾਜ਼ਾਰ ਤੋਂ ਸਕਰਬ ਖ਼ਰੀਦ ਕੇ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਜਿਸ ਤਰ੍ਹਾਂ ਤੁਸੀਂ ਰੋਜ਼ਾਨਾ ਦੋ ਵਾਰ ਚਿਹਰੇ ’ਤੇ ਮਾਸਚੁਰਾਈਜ਼ਰ ਲਗਾਉਂਦੇ ਹੋ, ਉਸੇ ਤਰ੍ਹਾਂ ਪੈਰਾਂ ’ਤੇ ਵੀ ਮਾਸਚੁਰਾਈਜ਼ਰ ਲਗਾਉਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਤੁਸੀਂ ਇਸ ਨੂੰ ਸਵੇਰੇ ਨਹਾਉਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਕਾਰਨ, ਚਮੜੀ ਸੁੱਕੀ ਨਹੀਂ ਹੋਵੇਗੀ ਅਤੇ ਨਰਮ ਰਹੇਗੀ

Published by: ਏਬੀਪੀ ਸਾਂਝਾ

ਭਾਵੇਂ ਘਰ ਵਿਚ ਹੋਵੋ ਜਾਂ ਬਾਹਰ, ਹਮੇਸ਼ਾ ਪੈਰਾਂ ਵਿਚ ਜੁਰਾਬਾਂ ਪਾਉ। ਪੈਰਾਂ ਨੂੰ ਚੰਗੀ ਤਰ੍ਹਾਂ ਧੋਣਾ ਅਤੇ ਕਰੀਮ ਲਗਾਉਣਾ

Published by: ਏਬੀਪੀ ਸਾਂਝਾ

ਅਤੇ ਉਸ ਤੋਂ ਬਾਅਦ ਜੁਰਾਬਾਂ ਪਾਉਣਾ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ, ਚਮੜੀ ਵਿਚ ਨਮੀ ਬਣੀ ਰਹੇਗੀ ਅਤੇ ਖ਼ੁਸ਼ਕ ਹੋਣ ਤੋਂ ਬਚੇਗੀ

Published by: ਏਬੀਪੀ ਸਾਂਝਾ

ਜਦੋਂ ਵੀ ਤੁਸੀਂ ਬਾਹਰ ਜਾਣ ਵੇਲੇ ਜੁੱਤੇ ਦੀ ਬਜਾਏ ਚੱਪਲਾਂ ਪਾਉ ਤਾਂ ਸਨਸਕ੍ਰੀਨ ਦੀ ਵਰਤੋਂ ਕਰੋ। ਸਨਸਕ੍ਰੀਨ ਚਮੜੀ ਨੂੰ ਖ਼ੁਸ਼ਕ ਹੋਣ ਤੋਂ ਬਚਾਏਗੀ ਅਤੇ ਟੈਨਿੰਗ ਨੂੰ ਵੀ ਰੋਕ ਦੇਵੇਗੀ ਅਤੇ ਤੁਹਾਡੀਆਂ ਅੱਡੀਆਂ ਨਹੀਂ ਫਟਣਗੀਆਂ

Published by: ਏਬੀਪੀ ਸਾਂਝਾ