ਅੱਜ ਕੱਲ ਕੇਲਿਆਂ ਨੂੰ ਜਲਦੀ ਪਕਾਉਣ ਲਈ ਕਈ ਵਾਰ ਕੈਲਸ਼ੀਅਮ ਕਾਰਬਾਈਡ ਜਾਂ ਹੋਰ ਕੈਮੀਕਲ ਵਰਤੇ ਜਾਂਦੇ ਹਨ, ਜੋ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ। ਇਸ ਲਈ ਘਰ ਲਈ ਕੇਲੇ ਖਰੀਦਦੇ ਸਮੇਂ ਕੁਦਰਤੀ ਤਰੀਕੇ ਨਾਲ ਪੱਕੇ ਕੇਲਿਆਂ ਦੀ ਪਹਿਚਾਣ ਕਰਨੀ ਬਹੁਤ ਜ਼ਰੂਰੀ ਹੈ।

ਕੁਦਰਤੀ ਪੱਕੇ ਕੇਲਿਆਂ ਦਾ ਰੰਗ, ਸੁਗੰਧ ਅਤੇ ਛਿਲਕੇ ਦੀ ਬਣਾਵਟ ਵੱਖਰੀ ਹੁੰਦੀ ਹੈ, ਜਦਕਿ ਕੈਮੀਕਲ ਨਾਲ ਪੱਕੇ ਕੇਲੇ ਜ਼ਿਆਦਾਤਰ ਚਮਕਦਾਰ, ਬਿਨਾਂ ਸੁਗੰਧ ਦੇ ਅਤੇ ਅਜੀਬ ਰੰਗ ਦੇ ਲੱਗਦੇ ਹਨ।

ਸਹੀ ਤਰੀਕੇ ਨਾਲ ਪਛਾਣ ਕਰਕੇ ਤੁਸੀਂ ਆਪਣੇ ਪਰਿਵਾਰ ਦੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹੋ।

ਕੈਮੀਕਲ ਨਾਲ ਪੱਕੇ ਕੇਲੇ ਬਹੁਤ ਚਮਕਦਾਰ ਪੀਲੇ ਹੁੰਦੇ ਹਨ।

ਡੰਡੀ ਹਰੀ ਰਹੇ: ਫ਼ਲ ਪੀਲਾ ਹੋਵੇ ਪਰ ਡੰਡੀ ਹਰੀ ਹੋਵੇ, ਇਹ ਕੈਮੀਕਲ ਦਾ ਸਪੱਸ਼ਟ ਸੰਕੇਤ ਹੈ।

ਕੁਦਰਤੀ ਪੱਕੇ ਕੇਲਿਆਂ 'ਤੇ ਭੂਰੇ ਦਾਗ ਹਲਕੇ-ਹਲਕੇ ਹੋ ਸਕਦੇ ਹਨ।

ਕੈਮੀਕਲ ਵਾਲੇ ਕੇਲਿਆਂ ਦਾ ਛਿਲਕਾ ਸਖ਼ਤ ਹੁੰਦਾ ਹੈ, ਦਬਾਉਣ 'ਤੇ ਨਰਮ ਨਹੀਂ ਹੁੰਦਾ।

ਕੇਲੇ 'ਚ ਕੋਈ ਸੁਗੰਧ ਨਹੀਂ ਹੁੰਦੀ, ਜਦਕਿ ਕੁਦਰਤੀ ਕੇਲਿਆਂ ਤੋਂ ਹਲਕੀ ਮਿੱਠੀ ਖੁਸ਼ਬੂ ਆਉਂਦੀ ਹੈ।

ਕੈਮੀਕਲ ਵਾਲੇ ਕੇਲਿਆਂ ਦਾ ਸਵਾਦ ਫਿੱਕਾ ਜਾਂ ਕੁਝ ਕਸੈਲਾ ਹੋ ਸਕਦਾ ਹੈ।

ਛਿਲਕਾ ਉਤਾਰਦੇ ਸਮੇਂ ਕੈਮੀਕਲ ਵਾਲੇ ਕੇਲੇ ਅੰਦਰੋਂ ਚਿੱਟੇ ਅਤੇ ਸਖ਼ਤ ਲੱਗਦੇ ਹਨ।