ਅੱਜਕੱਲ ਮਿੱਠਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਜੇ ਇਹ ਹੱਦ ਤੋਂ ਵੱਧ ਖਾਧਾ ਜਾਵੇ ਤਾਂ ਸਿਹਤ ਲਈ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਵੱਧ ਸ਼ੂਗਰ ਸਰੀਰ ਵਿੱਚ ਚਰਬੀ ਵਧਾਉਂਦੀ ਹੈ, ਬਲੱਡ ਸ਼ੂਗਰ ਲੈਵਲ ਨੂੰ ਗੜਬੜਾਉਂਦੀ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾ ਦਿੰਦੀ ਹੈ।

ਇਹ energy ਨੂੰ ਅਸੰਤੁਲਿਤ ਕਰ ਦਿੰਦੀ ਹੈ, ਜਿਸ ਨਾਲ ਥਕਾਵਟ, ਚਿੜਚਿੜਾਪਣ ਅਤੇ ਮਨੋਦਸ਼ਾ 'ਤੇ ਵੀ ਅਸਰ ਪੈਂਦਾ ਹੈ। ਲੰਬੇ ਸਮੇਂ ਤੱਕ ਵੱਧ ਮਿੱਠਾ ਖਾਣ ਨਾਲ ਲਿਵਰ, ਦਿਲ ਅਤੇ ਪਾਚਣ ਪ੍ਰਣਾਲੀ ਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਮਿੱਠੇ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।

ਵਿਗਿਆਨਕ ਅਧਿਐਨਾਂ ਅਨੁਸਾਰ, ਰੋਜ਼ਾਨਾ 25 ਗ੍ਰਾਮ ਤੋਂ ਵੱਧ ਐਡਡ ਸ਼ੂਗਰ ਖਾਣ ਨਾਲ ਇਹ ਸਮੱਸਿਆਵਾਂ ਤੇਜ਼ੀ ਨਾਲ ਵਧਦੀਆਂ ਹਨ, ਇਸ ਲਈ ਫਲਾਂ ਅਤੇ ਕੁਦਰਤੀ ਮਿੱਠੇ ਵਰਤੋਂ ਅਤੇ ਪ੍ਰੋਸੈਸਡ ਫੂਡ ਘਟਾਓ।

ਵਜ਼ਨ ਵਧਣਾ ਅਤੇ ਮੋਟਾਪਾ: ਕੈਲੋਰੀਆਂ ਵਧਾਉਂਦਾ ਹੈ ਅਤੇ ਚਰਬੀ ਜਮ੍ਹਾਂ ਕਰਦਾ ਹੈ।

ਟਾਈਪ-2 ਡਾਇਬਟੀਜ਼ ਦਾ ਖ਼ਤਰਾ: ਇਨਸੂਲਿਨ ਪ੍ਰਤਿਰੋਧ ਵਧਾਉਂਦਾ ਹੈ ਅਤੇ ਬਲੱਡ ਸ਼ੂਗਰ ਅਸੰਤੁਲਿਤ ਕਰਦਾ ਹੈ।

ਹਾਰਟ ਡਿਸੀਜ਼ ਅਤੇ ਸਟ੍ਰੋਕ: ਖ਼ੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਕੋਲੇਸਟ੍ਰੋਲ ਵਧਾਉਂਦਾ ਹੈ।

Published by: ABP Sanjha

ਉੱਚ ਬਲੱਡ ਪ੍ਰੈਸ਼ਰ: ਨਾੜੀਆਂ ਨੂੰ ਤਣਾਅ ਵਧਾਉਂਦਾ ਹੈ ਅਤੇ ਹਾਈਪਰਟੈਨਸ਼ਨ ਪੈਦਾ ਕਰਦਾ ਹੈ।

Published by: ABP Sanjha

ਦੰਦਾਂ ਦੀ ਸੜਨ ਅਤੇ ਕੈਵਿਟੀ: ਬੈਕਟੀਰੀਆਂ ਨੂੰ ਵਧਾਉਂਦਾ ਹੈ ਅਤੇ ਐਨਾਮਲ ਨੂੰ ਨੁਕਸਾਨ ਪਹੁੰਚਾਉਂਦਾ ਹੈ।

Published by: ABP Sanjha

ਚਮੜੀ ਦੀਆਂ ਸਮੱਸਿਆਵਾਂ ਜਿਵੇਂ ਐਕਨੀ: ਹਾਰਮੋਨਲ ਅਸੰਤੁਲਨ ਪੈਦਾ ਕਰਦਾ ਹੈ ਅਤੇ ਚਮੜੀ ਨੂੰ ਖ਼ਰਾਬ ਬਣਾਉਂਦਾ ਹੈ।

Published by: ABP Sanjha

ਲਿਵਰ ਵਿੱਚ ਚਰਬੀ ਜਮ੍ਹਾਂ (Fatty Liver): ਲਿਵਰ ਨੂੰ ਚਰਬੀ ਨਾਲ ਭਰ ਦਿੰਦਾ ਹੈ ਅਤੇ ਨਾਨ-ਐਲਕੋਹੋਲਿਕ ਫੈਟੀ ਲਿਵਰ ਡਿਸੀਜ਼ ਪੈਦਾ ਕਰਦਾ ਹੈ।

Published by: ABP Sanjha