ਇਦਾਂ ਪਛਾਣੋ ਪ੍ਰੋਟੀਨ ਪਾਊਡਰ ਅਸਲੀ ਜਾਂ ਨਕਲੀ
ਸੁਡੌਲ ਅਤੇ ਆਕਰਸ਼ਕ ਸਰੀਰ ਬਣਾਉਣ ਦੇ ਚੱਕਰ ਵਿੱਚ ਜ਼ਿਆਦਾਤਰ ਲੋਕ ਪ੍ਰੋਟੀਨ ਪਾਊਡਰ ਦੀ ਵਰਤੋਂ ਕਰਦੇ ਹਨ
ਪਰ ਸਹੀ ਜਾਣਕਾਰੀ ਨਾ ਹੋਣ ਕਰਕੇ ਅਕਸਰ ਲੋਕ ਅਸਲੀ ਜਾਂ ਨਕਲੀ ਦਾ ਫਰਕ ਨਹੀਂ ਕਰ ਪਾਉਂਦੇ ਹਨ
ਆਓ ਜਾਣਦੇ ਹਾਂ ਅਸਲੀ ਅਤੇ ਨਕਲੀ ਪ੍ਰੋਟੀਨ ਪਾਊਡਰ ਦੀ ਪਛਾਣ ਕਰਨ ਦਾ ਤਰੀਕਾ
ਅਸਲੀ ਪ੍ਰੋਟੀਨ ਪਾਊਡਰ ਦੀ ਪੈਕਿੰਗ ਵਿੱਚ ਸਟੀਕ ਜਾਣਕਾਰੀ ਦਿੱਤੀ ਗਈ ਹੈ
ਜਦਕਿ ਨਕਲੀ ਪ੍ਰੋਟੀਨ ਪਾਊਡਰ ਦੇ ਲੈਬਲ, ਪੈਕੇਜਿੰਗ, ਡਿਜ਼ਾਈਨ ਅਤੇ ਸਪਲੀਮੈਂਟ ਦੇ ਨਾਮ ਵਿੱਚ ਫਰਕ ਪਾਇਆ ਜਾਂਦਾ ਹੈ
ਦਰਅਸਲ, ਕਈ ਵਾਰ ਬ੍ਰਾਂਡਸ ਦੀ ਕਾਪੀ ਕਰਕੇ ਵੀ ਮਾਰਕਿਟ ਵਿੱਚ ਸਪਲੀਮੈਂਟ ਵੇਚੇ ਜਾਂਦੇ ਹਨ
ਅਜਿਹੇ ਵਿੱਚ ਤੁਸੀਂ ਡੱਬੇ 'ਤੇ ਲੱਗੇ ਬਾਰਕੋਡ ਨੂੰ ਸਕੈਨ ਕਰਕੇ ਅਸਲੀ ਜਾਂ ਨਕਲੀ ਦੀ ਪਛਾਣ ਕਰ ਸਕਦੇ ਹੋ
ਅਸਲੀ ਪ੍ਰੋਟੀਨ ਪਾਊਡਰ ਦੇ ਮੁਕਾਬਲੇ ਨਕਲੀ ਪਾਊਡਰ ਵਿੱਚ ਤੇਜ਼ ਗੰਧ ਆਉਂਦੀ ਹੈ
ਇਸ ਦੇ ਨਾਲ ਹੀ ਅਸਲੀ ਪ੍ਰੋਟੀਨ ਪਾਊਡਰ ਸ਼ੇਕ ਕਰਨ ਤੋਂ ਬਾਅਦ ਪਾਣੀ ਵਿੱਚ ਪੂਰੀ ਤਰ੍ਹਾਂ ਘੁੱਲ ਜਾਂਦਾ ਹੈ