ਕੇਲੇ ਜਲਦੀ ਪੱਕ ਕੇ ਕਾਲੇ ਹੋ ਜਾਣ ਲੱਗ ਪੈਂਦੇ ਹਨ, ਜਿਸ ਕਾਰਨ ਉਹਨਾਂ ਦਾ ਸਵਾਦ ਅਤੇ ਦਿੱਖ ਦੋਵੇਂ ਪ੍ਰਭਾਵਿਤ ਹੋ ਜਾਂਦੇ ਹਨ।

ਹਵਾ ਨਾਲ ਸੰਪਰਕ, ਜ਼ਿਆਦਾ ਗਰਮੀ ਅਤੇ ਹੋਰ ਫਲਾਂ ਤੋਂ ਨਿਕਲਣ ਵਾਲੀ ਈਥੀਲੀਨ ਗੈਸ ਕੇਲਿਆਂ ਨੂੰ ਤੇਜ਼ੀ ਨਾਲ ਕਾਲਾ ਕਰ ਦਿੰਦੀ ਹੈ। ਜੇ ਸਹੀ ਤਰੀਕਿਆਂ ਨਾਲ ਕੇਲਿਆਂ ਨੂੰ ਸੰਭਾਲਿਆ ਜਾਵੇ, ਤਾਂ ਉਹਨਾਂ ਦੀ ਤਾਜ਼ਗੀ ਲੰਮੇ ਸਮੇਂ ਤੱਕ ਬਣਾਈ ਰੱਖੀ ਜਾ ਸਕਦੀ ਹੈ ਅਤੇ ਫ਼ਜ਼ੂਲ ਖਰਚ ਤੋਂ ਵੀ ਬਚਿਆ ਜਾ ਸਕਦਾ ਹੈ

ਤਣੇ ਨੂੰ ਪਲਾਸਟਿਕ ਜਾਂ ਫਾਇਲ ਨਾਲ ਲਪੇਟੋ — ਐਥੀਲੀਨ ਗੈਸ ਜ਼ਿਆਦਾਤਰ ਤਣੇ ਵਿੱਚੋਂ ਨਿਕਲਦੀ ਹੈ, ਇਸ ਨੂੰ ਲਪੇਟਣ ਨਾਲ ਪੱਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।।

ਕੇਲੇ ਨੂੰ ਵੱਖ-ਵੱਖ ਕਰ ਲਓ — ਗੁੱਛੇ ਵਿੱਚ ਰੱਖਣ ਨਾਲ ਗੈਸ ਸਾਰੇ ਫੈਲ ਜਾਂਦੀ ਹੈ, ਵੱਖ ਕਰਨ ਨਾਲ ਹਰੇਕ ਕੇਲਾ ਲੰਬੇ ਸਮੇਂ ਤੱਕ ਤਾਜ਼ਾ ਰਹਿੰਦਾ ਹੈ।

ਬਨਾਨਾ ਹੈਂਗਰ ਤੇ ਲਟਕਾਓ — ਲਟਕਾਉਣ ਨਾਲ ਦਬਾਅ ਨਹੀਂ ਪੈਂਦਾ ਅਤੇ ਹਵਾ ਚੰਗੀ ਤਰ੍ਹਾਂ ਲੱਗਦੀ ਹੈ, ਜਿਸ ਨਾਲ ਧੱਬੇ ਨਹੀਂ ਪੈਂਦੇ

ਹੋਰ ਫਲਾਂ ਤੋਂ ਦੂਰ ਰੱਖੋ — ਸੇਬ, ਨਾਸ਼ਪਾਤੀ ਵਰਗੇ ਫਲ ਵੀ ਐਥੀਲੀਨ ਗੈਸ ਛੱਡਦੇ ਹਨ, ਇਸ ਲਈ ਕੇਲੇ ਨੂੰ ਅਲੱਗ ਰੱਖੋ।

ਠੰਡੀ ਅਤੇ ਹਨ੍ਹੇਰੀ ਜਗ੍ਹਾ ਤੇ ਸਟੋਰ ਕਰੋ — ਸਿੱਧੀ ਧੁੱਪ ਜਾਂ ਗਰਮੀ ਵਿੱਚ ਨਾ ਰੱਖੋ, ਰਸੋਈ ਦੇ ਕਾਊਂਟਰ ਤੇ ਠੰਡੀ ਜਗ੍ਹਾ ਬਹੁਤ ਵਧੀਆ ਹੈ।

ਅਣਪੱਕੇ ਕੇਲੇ ਫਰਿੱਜ ਵਿੱਚ ਨਾ ਰੱਖੋ — ਠੰਡ ਵਿੱਚ ਛਿਲਕਾ ਜਲਦੀ ਕਾਲਾ ਹੋ ਜਾਂਦਾ ਹੈ, ਪਰ ਪੱਕੇ ਹੋਣ ਤੇ ਫਰਿੱਜ ਵਿੱਚ ਰੱਖਣ ਨਾਲ ਅੰਦਰਲਾ ਭਾਗ ਲੰਬੇ ਸਮੇਂ ਤੱਕ ਠੀਕ ਰਹਿੰਦਾ ਹੈ।

ਥੋੜ੍ਹੇ ਹਰੇ ਕੇਲੇ ਖਰੀਦੋ — ਪੂਰੀ ਤਰ੍ਹਾਂ ਪੀਲੇ ਨਾਲੋਂ ਥੋੜ੍ਹੇ ਹਰੇ ਕੇਲੇ ਘਰ ਵਿੱਚ ਆ ਕੇ ਹੌਲੀ-ਹੌਲੀ ਪੱਕਦੇ ਹਨ।

ਸਿਰਕੇ ਵਾਲੇ ਪਾਣੀ ਨਾਲ ਧੋ ਲਓ — ਖਰੀਦਣ ਤੋਂ ਬਾਅਦ ਸਿਰਕੇ ਮਿਲੇ ਪਾਣੀ ਨਾਲ ਧੋਣ ਨਾਲ ਬੈਕਟੀਰੀਆ ਅਤੇ ਗੰਦਗੀ ਹਟ ਜਾਂਦੀ ਹੈ, ਜਿਸ ਨਾਲ ਤਾਜ਼ਗੀ ਵਧਦੀ ਹੈ।

ਪਲਾਸਟਿਕ ਬੈਗ ਵਿੱਚ ਨਾ ਰੱਖੋ — ਬੰਦ ਬੈਗ ਵਿੱਚ ਨਮੀ ਵਧ ਜਾਂਦੀ ਹੈ ਅਤੇ ਜਲਦੀ ਖਰਾਬ ਹੋ ਜਾਂਦੇ ਹਨ, ਖੁੱਲ੍ਹੀ ਜਗ੍ਹਾ ਬਿਹਤਰ ਹੈ।

ਜੇ ਕਾਲੇ ਹੋ ਗਏ ਤਾਂ ਵਰਤੋਂ ਨਾ ਛੱਡੋ — ਕਾਲੇ ਛਿਲਕੇ ਵਾਲੇ ਕੇਲੇ ਅੰਦਰੋਂ ਅਜੇ ਵੀ ਵਧੀਆ ਹੁੰਦੇ ਹਨ, ਉਨ੍ਹਾਂ ਨੂੰ ਸਮੂਦੀ, ਕੇਕ ਜਾਂ ਪੈਨਕੇਕ ਵਿੱਚ ਵਰਤ ਲਓ।