ਉੱਤਰ ਭਾਰਤ ਵਿੱਚ ਇਸ ਵੇਲੇ ਪੈ ਰਹੀ ਗਰਮੀ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਨਾਲ ਲੋਕਾਂ ਨੂੰ ਲੂ ਅਤੇ ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।



ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਸਵੇਰੇ ਤੋਂ ਹੀ ਸੂਰਜ ਦੀ ਤਪਸ਼ ਮਹਿਸੂਸ ਹੋਣ ਲੱਗਦੀ ਹੈ, ਜਿਸ ਕਾਰਨ ਲੋਕ ਘਰਾਂ ਵਿੱਚ ਰਹਿਣ ਨੂੰ ਤਰਜੀਹ ਦੇ ਰਹੇ ਹਨ।



ਗਰਮੀ ਤੋਂ ਬਚਣ ਲਈ ਪਾਣੀ ਦੀਆਂ ਬੋਤਲਾਂ, ਠੰਢੇ ਪੀਣ ਵਾਲੇ ਪਦਾਰਥ ਅਤੇ ਏਅਰ ਕੰਡੀਸ਼ਨਰ ਦੀ ਵਰਤੋਂ ਵਧ ਗਈ ਹੈ।

ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਜ਼ਿਆਦਾ ਪਾਣੀ ਪੀਣ, ਹਲਕੇ ਕੱਪੜੇ ਪਾਉਣ ਅਤੇ ਦੁਪਹਿਰ ਦੇ ਸਮੇਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਓ। ਨਿੰਬੂ ਪਾਣੀ, ਲੱਸੀ, ਗਲੂਕੋਜ਼ ਵਾਲੇ ਪਾਣੀ ਵਰਗੇ ਤਰਲ ਪਦਾਰਥ ਵੀ ਲਾਭਕਾਰੀ ਹਨ।

ਦੁਪਹਿਰ 11 ਵਜੇ ਤੋਂ 4 ਵਜੇ ਤੱਕ ਦੀ ਤੀਬਰ ਧੁੱਪ ਤੋਂ ਬਚੋ। ਜੇ ਜਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ।

ਹਲਕੇ, ਢਿੱਲੇ ਅਤੇ ਕਾਟਨ ਦੇ ਕੱਪੜੇ ਪਹਿਨੋ ਜੋ ਸਰੀਰ ਨੂੰ ਠੰਢਕ ਦੇਣ ਵਿੱਚ ਮਦਦ ਕਰਦੇ ਹਨ।

ਸਿਰ ਤੇ ਰੁਮਾਲ, ਟੋਪੀ ਜਾਂ ਛੱਤਰੀ ਵਰਤੋ ਤਾਂ ਜੋ ਧੁੱਪ ਸਿੱਧਾ ਸਿਰ ਤੇ ਨਾ ਪਏ।

ਸਿਰ ਤੇ ਰੁਮਾਲ, ਟੋਪੀ ਜਾਂ ਛੱਤਰੀ ਵਰਤੋ ਤਾਂ ਜੋ ਧੁੱਪ ਸਿੱਧਾ ਸਿਰ ਤੇ ਨਾ ਪਏ।

ਘਰ ਦੇ ਅੰਦਰ ਰਹਿਣ ਦੀ ਕੋਸ਼ਿਸ਼ ਕਰੋ ਜਾਂ ਠੰਢੀ ਥਾਵਾਂ ਜਿਵੇਂ ਕਿ ਪੱਖੇ ਜਾਂ ਏ.ਸੀ. ਵਾਲੇ ਕਮਰੇ ਵਿੱਚ ਰਹੋ।



ਗੂੜੇ ਅਤੇ ਚਮਕਦਾਰ ਰੰਗ ਦੇ ਕੱਪੜੇ ਧੁੱਪ ਦੀ ਗਰਮੀ ਵਧਾਉਂਦੇ ਹਨ। ਸਫੈਦ ਜਾਂ ਹਲਕੇ ਰੰਗਾਂ ਨੂੰ ਤਰਜੀਹ ਦਿਓ।

ਦਿਨ ਵਿੱਚ ਵਾਰੀ-ਵਾਰੀ ਮੂੰਹ ਅਤੇ ਹੱਥ-ਮੂੰਹ ਠੰਡੇ ਪਾਣੀ ਨਾਲ ਧੋਵੋ।