ਦੁੱਧ ਵਿੱਚ ਕਈ ਪੋਸ਼ਕ ਤੱਤ ਹੁੰਦੇ ਹਨ ਜਿਹੜਾ ਸਾਡੀ ਸਿਹਤ ਦੇ ਲਈ ਕਈ ਤਰੀਕਿਆਂ ਤੋਂ ਫਾਇਦੇਮੰਦ ਹੈ ਅੱਜਕੱਲ੍ਹ ਬਾਜ਼ਾਰ ਵਿੱਚ ਮਿਲਾਵਟ ਵਾਲਾ ਦੁੱਧ ਦੇਖਣ ਨੂੰ ਮਿਲ ਰਿਹਾ ਹੈ ਇਸ ਦੁੱਧ ਵਿੱਚ ਲੋਕ ਯੂਰੀਆ ਮਿਲਾ ਦਿੰਦੇ ਹਨ ਯੂਰੀਆ ਮਿਲਿਆ ਹੋਇਆ ਦੁੱਧ ਸਰੀਰ ਦੇ ਲਈ ਕਾਫੀ ਨੁਕਸਾਨਦਾਇਕ ਹੁੰਦਾ ਹੈ ਯੂਰੀਆ ਮਿਲੇ ਹੋਏ ਦੁੱਧ ਨਾਲ ਪਾਚਨ 'ਤੇ ਅਸਰ ਪੈਂਦਾ ਹੈ ਇਸ ਦੇ ਨਾਲ ਹੀ ਕਿਡਨੀ ਅਤੇ ਲੀਵਰ 'ਤੇ ਵੀ ਇਸ ਦੁੱਧ ਦਾ ਬੂਰਾ ਅਸਰ ਪੈਂਦਾ ਹੈ ਯੂਰੀਆ ਵਾਲੇ ਦੁੱਧ ਦੀ ਪਛਾਣ ਕਰਨ ਲਈ ਦੁੱਧ ਵਿੱਚ ਸੋਇਆਬੀਨ ਅਤੇ ਅਰਹਰ ਦਾਲ ਦਾ ਪਾਊਡਰ ਪਾਓ ਦੁੱਧ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੈੱਡ ਲਿਟਮਸ ਪੇਪਰ ਪਾਓ ਜੇਕਰ ਰੈੱਡ ਲਿਟਮਸ ਪੇਪਰ ਦਾ ਰੰਗ ਨਹੀਂ ਬਦਲਿਆ ਤਾਂ ਦੁੱਧ ਸ਼ੁੱਧ ਹੈ