ਕੀ ਪਾਣੀ ਪੀਣ ਦੇ ਬਾਰ ਬਾਰ ਵੀ ਤੁਹਾਡੀ ਨਹੀਂ ਬੁਝਦੀ ਪਿਆਸ ਤਾ ਅਪਣਾਓ ਆਹ ਤਰੀਕੇ



ਗਰਮੀਆਂ ਦੇ ਮੌਸਮ 'ਚ ਸਾਨੂੰ ਵਾਰ-ਵਾਰ ਪਿਆਸ ਮਹਿਸੂਸ ਹੁੰਦੀ ਹੈ। ਨਿਯਮਤ ਮਾਤਰਾ 'ਚ ਪਾਣੀ ਪੀਣ ਨਾਲ ਸਰੀਰ ਲੰਬੇ ਸਮੇਂ ਤੱਕ ਹਾਈਡ੍ਰੇਟ ਰਹਿੰਦਾ ਹੈ ਤੇ ਸਰੀਰ 'ਚੋਂ ਹਾਨੀਕਾਰਕ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ।



ਪਰ ਜੇਕਰ ਤੁਹਾਨੂੰ ਵਾਰ-ਵਾਰ ਪਿਆਸ ਲੱਗ ਰਹੀ ਹੈ ਤਾਂ ਇਹ ਡੀਹਾਈਡ੍ਰੇਸ਼ਨ ਦਾ ਲੱਛਣ ਵੀ ਹੋ ਸਕਦਾ ਹੈ



ਡੀਹਾਈਡ੍ਰੇਸ਼ਨ ਤੋਂ ਬਚਣ ਲਈ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਬਣਾਈ ਰੱਖਣਾ ਜ਼ਰੂਰੀ ਹੈ। ਪਾਣੀ ਦੇ ਬਦਲ ਦੇ ਤੌਰ 'ਤੇ ਤੁਸੀਂ ਆਪਣੀ ਖੁਰਾਕ 'ਚ ਨਾਰੀਅਲ ਪਾਣੀ, ਨਿੰਬੂ ਪਾਣੀ, ਮੌਸਮੀ ਫਲਾਂ ਦੇ ਰਸ ਨੂੰ ਵੀ ਸ਼ਾਮਲ ਕਰ ਸਕਦੇ ਹੋ



ਕੁਝ ਲੋਕ ਚਾਹ ਜਾਂ ਕੌਫੀ ਨੂੰ ਪਾਣੀ ਦਾ ਬਦਲ ਮੰਨਦੇ ਹਨ। ਜਦੋਂ ਕਿ ਕੈਫੀਨ ਨਾਲ ਭਰਪੂਰ ਚੀਜ਼ਾਂ ਤੁਹਾਨੂੰ ਜ਼ਿਆਦਾ ਡੀਹਾਈਡ੍ਰੇਟ ਕਰ ਸਕਦੀਆਂ ਹਨ



ਜੇਕਰ ਵਾਰ-ਵਾਰ ਪਾਣੀ ਪੀਣ ਨਾਲ ਵੀ ਤੁਹਾਡੀ ਪਿਆਸ ਨਹੀਂ ਬੁਝਦੀ ਹੈ ਤਾਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ



ਗਰਮੀਆਂ ਵਿੱਚ ਹਾਈਡਰੇਟਿਡ ਰਹਿਣ ਲਈ, ਆਪਣੀ ਖੁਰਾਕ ਵਿੱਚ ਗੁਣਾਂ ਨਾਲ ਭਰਪੂਰ ਪੀਣ ਵਾਲੇ ਪਦਾਰਥਾਂ ਨੂੰ ਸ਼ਾਮਲ ਕਰੋ



ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਤੋਂ ਇਲਾਵਾ ਤੁਸੀਂ ਨਾਰੀਅਲ ਪਾਣੀ ਵਰਗੇ ਕੁਦਰਤੀ ਡਰਿੰਕਸ ਵੀ ਪੀ ਸਕਦੇ ਹੋ



ਅੰਬ ਪੰਨਾ ਵਿੱਚ ਵਿਟਾਮਿਨ ਏ, ਬੀ, ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਤੁਹਾਡੀ ਅੰਤੜੀਆਂ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ