ਕੀ ਤੁਹਾਨੂੰ ਪਤਾ ਹੈ ਜੇਕਰ ਤਰਬੂਜ਼ ਨੂੰ ਨਮਕ ਦੇ ਨਾਲ ਖਾਇਆ ਜਾਵੇ ਤਾਂ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।



ਗਰਮੀ 'ਚ ਤਰਬੂਜ਼ ਅਜਿਹਾ ਫਲ ਹੈ ਜੋ ਕਿ ਇੱਕ ਸੂਪਰਫੂਡ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ ਅਤੇ ਨਾਲ ਹੀ ਇਹ ਫਲ ਤੁਹਾਨੂੰ ਗਰਮੀ ਤੋਂ ਵੀ ਬਚਾਉਂਦਾ ਹੈ।



ਤਰਬੂਜ਼ ਵਿਚ ਲੂਣ ਮਿਲਾਉਣ ਨਾਲ ਕੁੱਝ ਪੌਸ਼ਟਿਕ ਤੱਤ, ਜਿਵੇਂ ਲਾਈਕੋਪੀਨ ਹੋਰ ਆਸਾਨੀ ਨਾਲ ਸੋਖ ਸਕਦੇ ਹਾਂ।



ਇਹ ਪਾਚਨ ਕਿਰਿਆਵਾਂ ਨੂੰ ਪ੍ਰਭਾਵਿਤ ਕਰ ਕੇ ਪੌਸ਼ਟਿਕ ਤੱਤਾਂ ਨੂੰ ਸੋਖਣ ਵਿੱਚ ਮਦਦ ਕਰਦਾ ਹੈ।



ਲੂਣ ਦੀ ਵਰਤੋਂ ਤਰਬੂਜ਼ ਦੀ ਕੁਦਰਤੀ ਮਿਠਾਸ ਨੂੰ ਵਧਾਉਂਦਾ ਹੈ। ਇਹ ਇਸ ਲਈ ਹੈ ਕਿਉਂਕਿ ਨਮਕ ਦੀ ਮੌਜੂਦਗੀ ਮਿਠਾਸ ਨੂੰ ਹੋਰ ਵਧਾਉਂਦੀ ਹੈ।



ਗਰਮੀ 'ਚ ਖੂਬ ਪਸੀਨਾ ਆਉਂਦਾ ਹੈ ਜਿਸ ਕਰਕੇ ਸਾਡੇ ਸਰੀਰ ਦੇ ਵਿੱਚੋਂ ਸੋਡੀਅਮ ਕਾਫੀ ਮਾਤਰਾ ਦੇ ਵਿੱਚ ਨਿਕਲ ਜਾਂਦਾ ਹੈ।



ਅਜਿਹੇ ਦੇ ਵਿੱਚ ਤਰਬੂਜ਼ ਜੋ ਕਿ ਇੱਕ ਹਾਈਡ੍ਰੇਟਿੰਗ ਫਲ ਹੈ। ਇੱਕ ਚੁਟਕੀ ਲੂਣ ਮਿਲਾ ਕੇ ਇਲੈਕਟ੍ਰੋਲਾਈਟਸ, ਖਾਸ ਤੌਰ 'ਤੇ ਸੋਡੀਅਮ ਨੂੰ ਭਰਨ ਵਿਚ ਮਦਦ ਮਿਲ ਸਕਦੀ ਹੈ।



ਤਰਬੂਜ਼ ਨੂੰ ਨਮਕ ਮਿਲਾ ਕੇ ਖਾਣ ਲਈ ਤੁਸੀਂ ਸਮੁੰਦਰੀ ਨਮਕ ਜਾਂ ਹਿਮਾਲੀਅਨ ਪਿੰਕ ਸਾਲਟ ਦੀ ਵਰਤੋਂ ਕਰ ਸਕਦੇ ਹੋ।



ਇਸ ਕਿਸਮ ਦਾ ਲੂਣ ਫਲ ਦੇ ਕੁਦਰਤੀ ਸਵਾਦ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਲਕਾ ਨਮਕੀਨ ਸਵਾਦ ਦਿੰਦਾ ਹੈ।



ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।