ਕੈਂਸਰ ਦੀ ਭਿਆਨਕ ਬਿਮਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਫੇਫੜਿਆਂ ਦੇ ਕੈਂਸਰ ਨੂੰ ਸ਼ੁਰੂਆਤੀ ਪੜਾਅ ‘ਤੇ ਫੜਨਾ ਮੁਸ਼ਕਲ ਹੁੰਦਾ ਹੈ ਪਰ ਜੇਕਰ ਤੁਹਾਨੂੰ ਕਈ ਮਹੀਨਿਆਂ ਤੋਂ ਖਾਂਸੀ ਹੋ ਰਹੀ ਹੈ, ਛਾਤੀ ‘ਚ ਦਰਦ ਹੋ ਰਿਹਾ ਹੈ, ਖੰਘਣ ਵੇਲੇ ਮੂੰਹ ‘ਚੋਂ ਖੂਨ ਨਿਕਲ ਰਿਹਾ ਹੈ, ਜਾਂ ਤੇਜ਼ੀ ਨਾਲ ਭਾਰ ਘੱਟ ਰਿਹਾ ਹੈ ਤਾਂ ਸਾਵਧਾਨ ਹੋ ਜਾਓ, ਅਜਿਹੇ ਲੱਛਣ ਫੇਫੜਿਆਂ ਦੇ ਕੈਂਸਰ ‘ਚ ਵੀ ਦੇਖਣ ਨੂੰ ਮਿਲਦੇ ਹਨ। ਫੇਫੜਿਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣ ਕਾਫ਼ੀ ਆਮ ਹਨ ਸਾਹ ਲੈਣ ਵਿੱਚ ਤਕਲੀਫ਼, ਪਿੱਠ ਦਰਦ, ਖੰਘ, ਬਲਗਮ ਨਾਲ ਖੂਨ ਆਉਣਾ, ਡੂੰਘਾ ਸਾਹ ਲੈਣ ‘ਤੇ ਛਾਤੀ ਵਿਚ ਦਰਦ ਮਹਿਸੂਸ ਹੋਣਾ ਭੁੱਖ ਨਾ ਲੱਗਣਾ, ਭਾਰ ਤੇਜ਼ੀ ਨਾਲ ਘਟਣਾ, ਸਾਹ ਦੀ ਨਾਲੀ ਵਿਚ ਇਨਫੈਕਸ਼ਨ ਹੋਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜ਼ਿਆਦਾਤਰ ਫੇਫੜਿਆਂ ਦੇ ਕੈਂਸਰ ਦੇ ਮਰੀਜ਼ਾਂ ਨੂੰ ਆਪਣੀ ਗਰਦਨ ਜਾਂ ਕਾਲਰ ਦੀ ਹੱਡੀ ਵਿੱਚ ਗੰਢ, ਹੱਡੀਆਂ ਵਿੱਚ ਦਰਦ, ਖਾਸ ਤੌਰ ‘ਤੇ ਪਿੱਠ, ਪਸਲੀਆਂ ਜਾਂ ਕਮਰ ਵਿੱਚ ਦਰਦ, ਸਿਰ ਦਰਦ, ਚੱਕਰ ਆਉਣੇ, ਬਾਹਾਂ ਜਾਂ ਲੱਤਾਂ ਦਾ ਸੁੰਨ ਹੋਣਾ, ਸਕਿਨ ਅਤੇ ਅੱਖਾਂ ਵਿੱਚ ਪੀਲਾਪਣ, ਜਿਵੇਂ ਕਿ ਪੀਲੀਆ, ਪਲਕਾਂ ਦਾ ਝੜਨਾ, ਪੁਤਲੀਆਂ ਦਾ ਸੁੰਗੜਨਾ, ਚਿਹਰੇ ਦੇ ਇੱਕ ਪਾਸੇ ਪਸੀਨਾ ਆਉਣਾ, ਮੋਢੇ ਵਿੱਚ ਦਰਦ, ਚਿਹਰੇ ਅਤੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਸੋਜ ਆਦਿ ਲੱਛਣ ਦਿਖਾਈ ਦਿੰਦੇ ਹਨ। ਫੇਫੜਿਆਂ ਦਾ ਕੈਂਸਰ ਕਈ ਤਰ੍ਹਾਂ ਦੇ ਹਾਰਮੋਨ ਵੀ ਛੱਡਦਾ ਹੈ ਜਿਸ ਕਾਰਨ ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਚੱਕਰ ਆਉਣੇ, ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ, ਘਬਰਾਹਟ ਆਦਿ ਦੇਖਣ ਨੂੰ ਮਿਲਦੇ ਹਨ।