ਜਦੋਂ ਲੀਵਰ ਖਰਾਬ ਹੋ ਜਾਂਦਾ ਹੈ, ਤਾਂ ਸ਼ੁਰੂਆਤ ਵਿੱਚ ਇਸ ਦੇ ਲੱਛਣਾਂ ਦਾ ਪਤਾ ਨਹੀਂ ਲੱਗਦਾ ਹੈ।



ਹਾਲਾਂਕਿ ਜੇਕਰ ਇਨ੍ਹਾਂ ਲੱਛਣਾਂ ਨੂੰ ਜਲਦੀ ਫੜ ਲਿਆ ਜਾਵੇ ਤਾਂ ਲੀਵਰ ਦੀ ਬਿਮਾਰੀ ਨੂੰ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।



ਲੀਵਰ ਖਰਾਬ ਦੇ ਸ਼ੁਰੂਆਤੀ ਸੰਕੇਤ
ਬ੍ਰਿਟਿਸ਼ ਲਿਵਰ ਟਰੱਸਟ ਦੇ ਅਨੁਸਾਰ, ਜਦੋਂ ਜਿਗਰ ਖਰਾਬ ਹੋ ਜਾਂਦਾ ਹੈ, ਤਾਂ ਸ਼ੁਰੂਆਤੀ ਤੌਰ 'ਤੇ ਹਲਕੇ ਲੱਛਣ ਦਿਖਾਈ ਦਿੰਦੇ ਹਨ।



-ਵਿਅਕਤੀ ਠੀਕ ਨਹੀਂ ਮਹਿਸੂਸ ਕਰਦਾ ਅਤੇ ਹਮੇਸ਼ਾ ਥਕਾਵਟ ਮਹਿਸੂਸ ਕਰਦਾ ਹੈ। ਨਾਲ ਹੀ ਭੁੱਖ ਵੀ ਘੱਟ ਜਾਂਦੀ ਹੈ। ਭਾਰ ਘਟਦਾ ਹੈ ਅਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ।



ਵਾਰ-ਵਾਰ ਮਤਲੀ ਸ਼ੁਰੂ ਹੋ ਜਾਂਦੀ ਹੈ ਅਤੇ ਉਲਟੀਆਂ ਆਉਂਦੀਆਂ ਹਨ। ਕਈ ਵਾਰ ਪੇਟ ਦੇ ਉਸ ਹਿੱਸੇ ਵਿੱਚ ਦਰਦ ਹੁੰਦਾ ਹੈ ਜਿੱਥੇ ਜਿਗਰ ਹੁੰਦਾ ਹੈ।



ਹਥੇਲੀਆਂ ਉਤੇ ਲਾਲ ਧੱਬੇ ਨਜ਼ਰ ਆਉਣ ਲੱਗਦੇ ਹਨ। ਨੀਂਦ ਦਾ ਪੈਟਰਨ ਖਰਾਬ ਹੋਣ ਲੱਗਦਾ ਹੈ।



ਜਦੋਂ ਲੀਵਰ ਖ਼ਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ, ਤਾਂ ਇਹ ਸਕਿਨ ਵਿੱਚ ਗੰਭੀਰ ਖਾਰਸ਼ ਦਾ ਕਾਰਨ ਬਣਦਾ ਹੈ। ਇੱਥੋਂ ਤੱਕ ਕਿ ਚਮੜੀ ਅਤੇ ਅੱਖਾਂ ਵੀ ਪੀਲੀਆਂ ਲੱਗਣ ਲੱਗਦੀਆਂ ਹਨ।



ਨਹੁੰ ਬਹੁਤ ਸਫੇਦ ਦਿਸਣ ਲੱਗਦੇ ਹਨ। ਨਹੁੰ ਦਾ ਅੰਤਲਾ ਹਿੱਸਾ ਚੌੜਾ ਜਾਂ ਪਤਲਾ ਹੋ ਜਾਂਦਾ ਹੈ। ਸਿਰ ਤੋਂ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ।



ਪੈਰਾਂ, ਗਿੱਟਿਆਂ, ਪੱਟਾਂ ਆਦਿ ਵਿੱਚ ਸੋਜ ਸ਼ੁਰੂ ਹੋ ਜਾਂਦੀ ਹੈ।



ਇਸ ਦੇ ਨਾਲ ਹੀ ਪਿਸ਼ਾਬ ਦਾ ਰੰਗ ਗੂੜਾ, ਨੱਕ ਅਤੇ ਮਸੂੜਿਆਂ ਵਿਚੋਂ ਖੂਨ ਵਗਣਾ, ਖੂਨ ਦੀਆਂ ਉਲਟੀਆਂ, ਮਾਸਪੇਸ਼ੀਆਂ ਵਿੱਚ, ਸੱਜੇ ਮੋਢੇ ਵਿੱਚ ਦਰਦ, ਚੱਕਰ ਆਉਣਾ, ਥਕਾਵਟ, ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਦਿਖਾਈ ਦਿੰਦੇ ਹਨ।