ਪ੍ਰੇਸ਼ਾਨ ਹੋ ਸੁੱਕੀ ਖੰਘ ਤੋਂ ਤਾਂ ਅਪਣਾਓ ਆਹ ਘਰੇਲੂ ਤਰੀਕੇ



ਬਦਲਦੇ ਮੌਸਮ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੌਰਾਨ ਜ਼ੁਕਾਮ ਤੇ ਖੰਘ ਵਰਗੀਆਂ ਸਮੱਸਿਆਵਾਂ ਵੀ ਹੋਣ ਲੱਗਦੀਆਂ ਹਨ



ਜੇਕਰ ਅਸੀਂ ਲੰਬੇ ਸਮੇਂ ਤੱਕ ਧਿਆਨ ਨਹੀਂ ਦਿੰਦੇ ਹਾਂ, ਤਾਂ ਇਹ ਕਫ ਸਾਡੀ ਛਾਤੀ 'ਚ ਜਮ੍ਹਾ ਹੋ ਜਾਂਦਾ ਹੈ



ਤੁਸੀਂ ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਲਈ ਕੁਝ ਉਪਾਅ ਅਪਣਾ ਸਕਦੇ ਹੋ



ਤੁਸੀਂ ਸੁੱਕੀ ਖੰਘ ਤੋਂ ਛੁਟਕਾਰਾ ਪਾਉਣ ਲਈ ਕੁਝ ਉਪਾਅ ਅਪਣਾ ਸਕਦੇ ਹੋ



ਅਦਰਕ ਨੂੰ ਤਵੇ 'ਤੇ ਘਿਓ 'ਚ ਭੁੰਨ ਲਓ, ਇਸ 'ਚ ਨਮਕ ਪਾਓ, ਗਰਮ ਹੋਣ 'ਤੇ ਇਸ ਨੂੰ ਮੂੰਹ 'ਚ ਰੱਖੋ ਅਤੇ ਕੁਝ ਦੇਰ ਤੱਕ ਚੂਸੋ। ਇਸ ਨਾਲ ਸੁੱਕੀ ਖਾਂਸੀ ਤੋਂ ਬਹੁਤ ਰਾਹਤ ਮਿਲਦੀ ਹੈ



ਸ਼ੁੱਧ ਦੇਸੀ ਘਿਓ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਗਲੇ ਦੀ ਖਰਾਸ਼ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ



ਨਮਕ ਮਿਲਾ ਕੇ ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਵੱਡੇ ਟੌਨਸਿਲ ਅਤੇ ਛਾਤੀ ਦੀ ਭੀੜ ਤੋਂ ਬਹੁਤ ਰਾਹਤ ਮਿਲਦੀ ਹੈ



ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾ ਕੇ ਪੀਓ। ਸ਼ਹਿਦ ਗਲੇ ਨੂੰ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ