ਵੱਧਦੀ ਉਮਰ ਨਾਲ ਕੀ ਤੁਹਾਡੇ 'ਤੇ ਵੀ ਪੈ ਰਿਹਾ ਕਮਜੋਰ ਯਾਦਦਾਸ਼ਤ ਦਾ ਪ੍ਰਭਾਵ ਤਾਂ ਡਾਇਟ 'ਚ ਸ਼ਾਮਿਲ ਕਰੋ ਆਹ ਚੀਜ਼ਾਂ



ਅਕਸਰ ਲੋਕ ਇੱਥੇ - ਉੱਥੇ ਚੀਜ਼ਾਂ ਰੱਖਣਾ ਭੁੱਲ ਜਾਂਦੇ ਹਨ ਤੇ ਇਸ ਤੋਂ ਬਾਅਦ ਹੋਣ ਵਾਲਾ ਚਿੜਚਿੜਾਪਨ ਸਾਰਾ ਮੂਡ ਵਿਗਾੜ ਦਿੰਦਾ ਹੈ। ਚੰਗੀ ਯਾਦਦਾਸ਼ਤ ਵਿੱਚ ਸੰਤੁਲਿਤ ਆਹਾਰ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ।



ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹਰ ਕਿਸੇ ਨੂੰ ਜ਼ਰੂਰ ਖਾਣੀਆਂ ਚਾਹੀਦੀਆ ਹਨ



ਇਸ ਨਾਲ ਨਾ ਸਿਰਫ ਤੁਹਾਡਾ ਦਿਮਾਗ ਤੇਜ਼ ਹੋਵੇਗਾ, ਸਗੋਂ ਤੁਸੀਂ ਆਪਣੇ ਆਤਮ-ਵਿਸ਼ਵਾਸ ਨੂੰ ਵੀ ਵਧਾ ਸਕੋਗੇ। ਆਓ ਜਾਣਦੇ ਹਾਂ ਅਜਿਹੀਆਂ ਚੀਜ਼ਾਂ ਬਾਰੇ



ਦਿਮਾਗ ਲਈ ਹਲਦੀ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ, ਇਸ ਨੂੰ ਖਾਣ ਨਾਲ ਡੋਪਾਮਿਨ ਹਾਰਮੋਨ ਵਧਦਾ ਹੈ ਅਤੇ ਯਾਦਦਾਸ਼ਤ ਵਧਦੀ ਹੈ



ਡਾਰਕ ਚਾਕਲੇਟ 'ਚ ਮੌਜੂਦ ਕੋਕੋ ਯਾਦਦਾਸ਼ਤ ਨੂੰ ਵਧਾਉਂਦਾ ਹੈ, ਨਾਲ ਹੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੋਣ ਕਾਰਨ ਇਸ ਦੇ ਸੇਵਨ ਨਾਲ ਤੁਹਾਨੂੰ ਤਣਾਅ ਤੋਂ ਵੀ ਰਾਹਤ ਮਿਲਦੀ ਹੈ



ਇਸ 'ਚ ਓਮੇਗਾ-3 ਫੈਟੀ ਐਸਿਡ ਅਤੇ ਪੌਲੀਫੇਨੋਲ ਵੀ ਪਾਏ ਜਾਂਦੇ ਹਨ, ਜੋ ਸਰੀਰ 'ਚ ਕਈ ਪੋਸ਼ਕ ਤੱਤਾਂ ਦੀ ਕਮੀ ਨੂੰ ਦੂਰ ਕਰਦੇ ਹਨ



ਆਪਣੇ ਦਿਮਾਗ ਨੂੰ ਤੇਜ਼ ਬਣਾਉਣ ਲਈ ਤੁਸੀਂ ਆਪਣੀ ਖੁਰਾਕ ਵਿੱਚ ਵਿਟਾਮਿਨ ਏ, ਸੀ, ਕੇ, ਬੀ6, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਬੀਜ ਸ਼ਾਮਲ ਕਰ ਸਕਦੇ ਹੋ



ਐਂਟੀਆਕਸੀਡੈਂਟਸ ਨਾਲ ਭਰਪੂਰ ਬਰੋਕਲੀ ਦਾ ਸੇਵਨ ਤੁਹਾਡੇ ਦਿਮਾਗ ਦੀ ਸਿਹਤ ਨੂੰ ਵੀ ਮਜ਼ਬੂਤ ਕਰ ਸਕਦਾ ਹੈ