ਜੀਵਨਸ਼ੈਲੀ ਵਿੱਚ ਕੁਝ ਤਬਦੀਲੀਆਂ ਕਰਨਾ ਹਾਈ ਬਲੱਡ ਪ੍ਰੈਸ਼ਰ ਨਾਲ ਨਜਿੱਠਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦਾ ਹੈ।



ਤੁਸੀਂ ਜੀਵਨਸ਼ੈਲੀ ਵਿੱਚ ਹੇਠ ਲਿਖੇ ਬਦਲਾਅ ਨਾਲ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ



ਕਈ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ 10 ਹਜ਼ਾਰ ਕਦਮ ਤੁਰਨਾ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਆਸਾਨ ਤਰੀਕਾ ਹੈ।



ਇਸ ਲਈ ਹਾਈ ਬੀਪੀ ਦੇ ਮਰੀਜ਼ ਨੂੰ ਰੋਜ਼ਾਨਾ ਸੈਰ ਕਰਨੀ ਚਾਹੀਦੀ ਹੈ। ਤੁਹਾਨੂੰ ਦਸ ਦੇਈਏ ਕਿ ਵਰਜੀਨੀਆ ਯੂਨੀਵਰਸਿਟੀ ਦੀ ਇੱਕ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਹਫ਼ਤੇ ਵਿੱਚ 3 ਦਿਨ ਤੇਜ਼ ਸਪੀਡ ਨਾਲ ਸੈਰ ਕਰਨ ਨਾਲ ਨਾ ਸਿਰਫ਼ ਹਾਈ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ, ਸਗੋਂ ਬਲੱਡ ਸ਼ੂਗਰ ਅਤੇ ਬੈਡ ਕੋਲੈਸਟ੍ਰੋਲ ਨੂੰ ਵੀ ਘਟਾਇਆ ਜਾ ਕਰਦਾ ਹੈ।



ਨਿਯਮਿਤ ਕਸਰਤ ਕਰਨ ਵਾਲੇ ਵਿਅਕਤੀ ਕਈ ਬਿਮਾਰੀਆਂ ਤੋਂ ਬਚ ਸਕਦੇ ਹਨ। ਰੋਜ਼ਾਨਾ ਕਸਰਤ ਕਰਨਾ ਨਾ ਸਿਰਫ਼ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਬਲਕਿ ਇਹ ਬਲੱਡ ਸ਼ੂਗਰ ਅਤੇ ਖ਼ਰਾਬ ਕੋਲੈਸਟ੍ਰਾਲ ਨੂੰ ਵੀ ਵਧਣ ਤੋਂ ਰੋਕਦਾ ਹੈ।



ਕਮਰ ਦੀ ਚੌੜਾਈ ਵਧਣਾ ਕਈ ਬਿਮਾਰੀਆਂ ਦੀ ਨਿਸ਼ਾਨੀ ਹੈ। ਮੋਟਾਪੇ ਦੇ ਨਾਲ ਲੱਕ ਦੀ ਚੌੜਾਈ ਵਧਣਾ ਕਈ ਤਰੀਕਿਆਂ ਦੀ ਬਿਮਾਰੀ ਨੂੰ ਸੱਦਾ ਦੇ ਸਕਦਾ ਹੈ।



ਆਮ ਤੌਰ 'ਤੇ ਜੇਕਰ ਮਰਦਾਂ ਦੀ ਕਮਰ ਦਾ ਮਾਪ 40 ਇੰਚ ਤੋਂ ਵੱਧ ਹੋਵੇ ਤਾਂ ਕਈ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਔਰਤਾਂ ਦੀ ਕਮਰ 35 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ, ਇਸ ਨਾਲ ਔਰਤਾਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।



ਡਾਈਟ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਾਬਤ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ, ਘੱਟ ਚਰਬੀ ਵਾਲੇ ਡੇਅਰੀ ਉਤਪਾਦ ਤੇ ਫਲਾਂ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਘਟਾਇਆ ਜਾ ਸਕਦਾ ਹੈ।



ਰੋਜ਼ਾਨਾ 3500 ਤੋਂ 5000 ਮਿਲੀਗਰਾਮ ਪੋਟਾਸ਼ੀਅਮ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਠੀਕ ਹੋ ਸਕਦਾ ਹੈ।



ਤੁਸੀਂ ਪਾਲਕ, ਗੋਭੀ, ਐਵੋਕਾਡੋ, ਕੇਲਾ, ਆਲੂ, ਫਲੀਆਂ, ਦਾਲਾਂ ਆਦਿ ਦਾ ਸੇਵਨ ਕਰ ਕੇ ਪੋਟਾਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।



Thanks for Reading. UP NEXT

ਇਨ੍ਹਾਂ ਸਮੱਸਿਆਵਾਂ 'ਚ ਮਖਾਣਾ ਕਰਦਾ ਜ਼ਹਿਰ ਵਾਂਗ ਕੰਮ, ਜਾਣੋ ਕਦੋਂ ਖਾਣ ਤੋਂ ਕਰਨਾ ਚਾਹੀਦਾ ਪਰਹੇਜ਼

View next story