ਬਹੁਤ ਸਾਰੇ ਲੋਕ ਰੋਜ਼ਾਨਾ ਖਾਣੇ 'ਚ ਪਿਆਜ਼ ਤੇ ਲੱਸਣ ਦੀ ਵਰਤੋਂ ਕਰਦੇ ਹਨ ਪਰ ਕੁਝ ਲੋਕ ਧਾਰਮਿਕ ਜਾਂ ਸਿਹਤ ਨਾਲ ਜੁੜੀਆਂ ਕਿਸੇ ਕਾਰਨ ਵਜੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਛੱਡ ਦਿੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇ ਤੁਸੀਂ ਇੱਕ ਮਹੀਨੇ ਲਈ ਪਿਆਜ਼ ਤੇ ਲੱਸਣ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਕੀ ਬਦਲਾਅ ਆਉਣਗੇ?

ਲੱਸਣ ਤੇ ਪਿਆਜ਼ ਵਿੱਚ ਠੰਡਾ ਕਰਨ ਵਾਲਾ ਪ੍ਰਭਾਵ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਇਹ ਸਰੀਰ ਦੀ ਗਰਮੀ ਨੂੰ ਕੰਟਰੋਲ ਕਰਦੇ ਹਨ।

ਜੇ ਤੁਸੀਂ ਇਨ੍ਹਾਂ ਨੂੰ ਅਚਾਨਕ ਛੱਡ ਦਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਗਰਮੀ ਵਧ ਸਕਦੀ ਹੈ, ਜਿਸ ਨਾਲ ਸਿਰਦਰਦ, ਮੂੰਹ ਵਿੱਚ ਛਾਲੇ ਤੇ ਚਮੜੀ 'ਤੇ ਦਾਣੇ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਸਰੀਰ ਦੀ ਗਰਮੀ ਨੂੰ ਬੈਲੈਂਸ ਕਰਨ ਲਈ ਤੁਸੀਂ ਪੁਦੀਨਾ, ਦਹੀਂ ਤੇ ਸੌਂਫ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।



ਲੱਸਣ ਤੇ ਪਿਆਜ਼ ਵਿੱਚ ਕੁਦਰਤੀ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮਟਰੀ ਗੁਣ ਹੁੰਦੇ ਹਨ, ਜੋ ਪਚਾਉਣ ਨੂੰ ਸੁਧਾਰਨ ਤੇ ਗੈਸ, ਕਬਜ਼ ਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

ਇਨ੍ਹਾਂ ਨੂੰ ਛੱਡਣ ਨਾਲ ਕੁਝ ਲੋਕਾਂ ਨੂੰ ਪੇਟ ਫੁੱਲਣ ਤੇ ਬਦਹਜਮੀ ਦੀ ਸਮੱਸਿਆ ਹੋ ਸਕਦੀ ਹੈ।



ਲੱਸਣ ਨੂੰ ਕੁਦਰਤੀ ਬਲੱਡ ਥਿਨਰ ਮੰਨਿਆ ਜਾਂਦਾ ਹੈ, ਜੋ ਕੋਲੈਸਟਰੋਲ ਨੂੰ ਕੰਟਰੋਲ ਕਰਨ ਤੇ ਦਿਲ ਦੀ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇਸ ਨੂੰ ਛੱਡਣ ਨਾਲ ਬਲੱਡ ਪ੍ਰੈਸ਼ਰ ਵਧ ਸਕਦਾ ਹੈ ਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਥੋੜ੍ਹਾ ਵਧ ਸਕਦਾ ਹੈ।

ਲੱਸਣ ਤੇ ਪਿਆਜ਼ ਡੀਟੌਕਸਿਫਾਈੰਗ ਫੂਡਜ਼ ਵਿੱਚ ਆਉਂਦੇ ਹਨ, ਜੋ ਸਰੀਰ ਤੋਂ ਹਾਨੀਕਾਰਕ ਟੌਕਸਿਨਜ਼ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।



ਇਨ੍ਹਾਂ ਨੂੰ ਅਚਾਨਕ ਛੱਡਣ ਨਾਲ ਸਰੀਰ ਵਿੱਚ ਟੌਕਸਿਨਜ਼ ਜਮ ਹੋ ਸਕਦੇ ਹਨ, ਜਿਸ ਨਾਲ ਥਕਾਵਟ, ਸੁਸਤੀ ਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਲੱਸਣ ਤੇ ਪਿਆਜ਼ ਖਾਣ ਬਾਅਦ ਮੂੰਹ ਤੋਂ ਤੇਜ਼ ਗੰਧ ਆਉਂਦੀ ਹੈ ਕਿਉਂਕਿ ਇਨ੍ਹਾਂ ਵਿੱਚ ਸਲਫਰ ਕੰਪਾਉਂਡ ਹੁੰਦੇ ਹਨ। ਜੇ ਤੁਸੀਂ ਇਨ੍ਹਾਂ ਨੂੰ ਖਾਣਾ ਛੱਡ ਦਿੰਦੇ ਹੋ, ਤਾਂ ਸਾਹ ਦੀ ਬਦਬੂ ਦੀ ਸਮੱਸਿਆ ਘਟ ਸਕਦੀ ਹੈ, ਜਿਸ ਨਾਲ ਮੂੰਹ ਵਿਚ ਵੱਧ ਤਾਜ਼ਗੀ ਮਹਿਸੂਸ ਹੁੰਦੀ ਹੈ।

ਆਯੁਰਵੇਦ 'ਚ ਕਿਹਾ ਗਿਆ ਹੈ ਕਿ ਪਿਆਜ਼ ਤੇ ਲੱਸਣ ਤਾਮਸਿਕ ਭੋਜਨ ਦੀ ਸ਼੍ਰੇਣੀ ਵਿੱਚ ਆਉਂਦੇ ਹਨ, ਜਿਸ ਦਾ ਮਤਲਬ ਹੈ ਕਿ ਇਹ ਮਨ ਨੂੰ ਅਸ਼ਾਂਤ ਤੇ ਬੇਚੈਨ ਕਰ ਸਕਦੇ ਹਨ।

ਕਈ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਛੱਡਣ ਨਾਲ ਮਾਨਸਿਕ ਸ਼ਾਂਤੀ ਵਧਦੀ ਹੈ, ਧਿਆਨ ਕੇਂਦ੍ਰਿਤ ਕਰਨਾ ਆਸਾਨ ਹੁੰਦਾ ਹੈ ਤੇ ਤਣਾਅ ਘਟਦਾ ਹੈ।