ਦੇਰ ਰਾਤ ਤੱਕ ਨਹੀਂ ਆਉਂਦੀ ਨੀਂਦ, ਮਤਲਬ ਇਸ ਵਿਟਾਮਿਨ ਦੀ ਕਮੀ ਹੈ ਕਈ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੁੰਦੀ ਹੈ ਰਾਤ ਨੂੰ ਢੰਗ ਨਾਲ ਨੀਂਦ ਨਾ ਆਉਣਾ ਕਈ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਜਿਵੇਂ ਕਿ ਤੁਹਾਡਾ ਮੋਟਾਪਾ, ਡਾਇਬਟੀਜ਼ ਅਤੇ ਮਾਈਗ੍ਰੇਨ ਦੀ ਸਮੱਸਿਆ ਹੋ ਸਕਦੀ ਹੈ ਰਾਤ ਨੂੰ ਨੀਂਦ ਨਾ ਆਉਣ ਦਾ ਮੁੱਖ ਕਾਰਨ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਨਾਲ ਮੇਲਾਟੋਨਿਨ ਪ੍ਰੋਡਕਸ਼ਨ ਘੱਟ ਹੋ ਜਾਂਦਾ ਹੈ ਮੇਲਾਟੋਨਿਨ ਨੀਂਦ ਦੇ ਹਾਰਮੋਨਸ ਹੁੰਦੇ ਹਨ ਜਿਸ ਕਰਕੇ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਹੈ ਇਸ ਕਰਕੇ ਜਦੋਂ ਵੀ ਸਾਡੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀਂ ਹੁੰਦੀ ਹੈ ਤਾਂ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਹੈ ਵਿਟਾਮਿਨ ਡੀ ਨੂੰ ਪੂਰਾ ਕਰਨ ਲਈ ਤੁਸੀਂ ਸੀ ਫੂਡ, ਅੰਡਾ, ਦੁੱਧ, ਦਹੀ, ਸੰਤਰਾ ਆਦਿ ਖਾ ਸਕਦੇ ਹੋ ਇਸ ਤੋਂ ਇਲਾਵਾ ਸੂਰਜ ਦੀ ਰੋਸ਼ਨੀ ਵਿੱਚ ਬੈਠਣ ਨਾਲ ਵਿਟਾਮਿਨ ਡੀ ਲੈ ਸਕਦੇ ਹੋ