ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਇਹ ਨੁਕਤੇ ਅਪਣਾਓ ਇਹ ਨੁਕਤੇ ਤੁਹਾਨੂੰ ਸ਼ਾਂਤੀਪੂਰਵਕ ਨੀਂਦ ਲੈਣ ਵਿੱਚ ਬਹੁਤ ਮਦਦ ਕਰਨਗੇ। ਡਾਕਟਰ ਸਾਗਰ ਮੁੰਦੜਾ ਕਹਿੰਦੇ ਹਨ, ਮੰਨ ਲਓ ਤੁਹਾਡੇ ਕਮਰੇ ਵਿਚ 4 ਲਾਈਟਾਂ ਹਨ। ਇਸ ਲਈ ਤੁਹਾਨੂੰ ਇਸ ਪ੍ਰਕਿਰਿਆ ਨੂੰ ਸੌਣ ਤੋਂ 1 ਘੰਟਾ ਪਹਿਲਾਂ ਸ਼ੁਰੂ ਕਰਨਾ ਹੋਵੇਗਾ। ਇਸ ਲਈ ਮੰਨ ਲਓ ਜੇਕਰ ਤੁਹਾਨੂੰ 10 ਵਜੇ ਸੌਣਾ ਹੈ, ਤਾਂ ਤੁਹਾਨੂੰ 9.15 ਵਜੇ ਆਪਣੇ ਕਮਰੇ ਦੀਆਂ 4 ਵਿਚੋਂ 1 ਲਾਈਟਾਂ ਨੂੰ ਬੰਦ ਕਰਨਾ ਪਵੇਗਾ। ਫਿਰ 9.30 ਉਤੇ ਤੁਹਾਨੂੰ ਇੱਕ ਹੋਰ ਲਾਈਟ ਬੰਦ ਕਰਨੀ ਪਵੇਗੀ ਅਤੇ 9.45 ‘ਤੇ ਤੀਜੀ ਲਾਈਟ ਨੂੰ ਬੰਦ ਕਰਨਾ ਹੋਵੇਗਾ। ਅੰਤ ਵਿੱਚ ਸੌਣ ਤੋਂ 1 ਮਿੰਟ ਪਹਿਲਾਂ ਤੁਹਾਨੂੰ ਚੌਥੀ ਲਾਈਟ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਅਸਲ ਵਿਚ, ਜਦੋਂ ਅਸੀਂ ਹੌਲੀ-ਹੌਲੀ ਲਾਈਟਾਂ ਬੰਦ ਕਰਦੇ ਹਾਂ ਤਾਂ ਇਹ ਸਾਡੇ ਨੀਂਦ ਦੇ ਸਾਈਕਲ ਤੇ ਬਾਇਓਲਾਜੀਕਲ ਕਲਾਕ ਨੂੰ ਸੁਨੇਹਾ ਦਿੰਦਾ ਹੈ ਅਜਿਹੀ ਸਥਿਤੀ ਵਿਚ ਤੁਹਾਨੂੰ ਜਲਦੀ ਸੌਣ ਵਿਚ ਮਦਦ ਮਿਲਦੀ ਹੈ