ਸਾਡੇ ਦੇਸ਼ ਵਿਚ ਚਾਹ ਪੀਣ ਵਾਲਿਆਂ ਦੀ ਇੱਕ ਵੱਡੀ ਗਿਣਤੀ ਹੈ। ਕੁਝ ਚਾਹ ਦੇ ਸ਼ੌਕੀਨ ਅਜਿਹੇ ਹਨ ਜੋ ਸਵੇਰੇ-ਸ਼ਾਮ ਚਾਹ ਪੀਏ ਬਿਨਾਂ ਨਹੀਂ ਰਹਿ ਸਕਦੇ। ਮਾਹਿਰਾਂ ਦਾ ਕਹਿਣਾ ਹੈ ਕਿ ਖਾਲੀ ਪੇਟ ਚਾਹ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਸ਼ਾਮ ਨੂੰ ਚਾਹ ਪੀਣ ਦਾ ਸਹੀ ਸਮਾਂ ਹੈ, ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ। ਆਯੁਰਵੇਦ ਡਾਕਟਰ ਦੀਕਸ਼ਾ ਭਾਵਸਰ ਨੇ ਆਪਣੀ ਇੰਸਟਾਗ੍ਰਾਮ ਪੋਸਟ ‘ਚ ਲਿਖਿਆ ਹੈ ਕਿ ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣਾ ਚਾਹੁੰਦੇ ਹੋ, ਲੀਵਰ ਨੂੰ ਠੀਕ ਤਰ੍ਹਾਂ ਡੀਟੌਕਸ ਕਰਨਾ ਚਾਹੁੰਦੇ ਹੋ, ਸੋਜ ਨੂੰ ਘੱਟ ਕਰਨਾ ਚਾਹੁੰਦੇ ਹੋ ਅਤੇ ਸਿਹਤਮੰਦ ਪਾਚਨ ਚਾਹੁੰਦੇ ਹੋ ਤਾਂ ਤੁਸੀਂ ਸੌਣ ਤੋਂ 10 ਘੰਟੇ ਪਹਿਲਾਂ ਕੈਫੀਨ ਦਾ ਸੇਵਨ ਬੰਦ ਕਰ ਦਿਓ। ਜਿਨ੍ਹਾਂ ਲੋਕਾਂ ਨੂੰ ਰਾਤ ਨੂੰ ਆਰਾਮ ਨਾਲ ਨੀਂਦ ਨਹੀਂ ਆਉਂਦੀ। ਜੋ ਲੋਕ ਇਨਸੌਮਨੀਆ ਤੋਂ ਪੀੜਤ ਹਨ, ਉਨ੍ਹਾਂ ਨੂੰ ਸ਼ਾਮ ਨੂੰ ਜਾਂ ਸੌਣ ਤੋਂ ਪਹਿਲਾਂ ਚਾਹ ਨਹੀਂ ਪੀਣੀ ਚਾਹੀਦੀ। ਜੇਕਰ ਤੁਹਾਡਾ ਵਜ਼ਨ ਘੱਟ ਹੈ ਅਤੇ ਇਸ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸ਼ਾਮ ਨੂੰ ਚਾਹ ਨਾ ਪੀਓ ਜਿਨ੍ਹਾਂ ਲੋਕਾਂ ਨੂੰ ਸਮੇਂ ‘ਤੇ ਭੁੱਖ ਨਹੀਂ ਲੱਗਦੀ ਉਹ ਚਾਹ ਦਾ ਸੇਵਨ ਨਾ ਕਰਨ ਕਿਉਂਕਿ ਬਹੁਤ ਜ਼ਿਆਦਾ ਚਾਹ ਪੀਣ ਨਾਲ ਭੁੱਖ ਹੋਰ ਵੀ ਘੱਟ ਜਾਂਦੀ ਹੈ।