ਲੀਚੀ ਦੀ ਆਹ ਡਰਿੰਕ ਸਰੀਰ ਲਈ ਹੋਵੇਗੀ ਲਾਭਦਾਇਕ



ਗਰਮੀਆਂ ਦੇ ਮੌਸਮ 'ਚ ਲੋਕ ਸਰੀਰ ਨੂੰ ਠੰਡਕ ਦੇਣ ਲਈ ਕਈ ਤਰ੍ਹਾਂ ਦੇ ਡਰਿੰਕਸ ਜਿਵੇਂ ਕਿ ਲੱਸੀ, ਨਿੰਬੂ ਪਾਣੀ ਅਤੇ ਸ਼ੇਕ ਦਾ ਸੇਵਨ ਕਰਦੇ ਹਨ।



ਲੀਚੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਇਹ ਐਂਟੀਆਕਸੀਡੈਂਟਸ, ਵਿਟਾਮਿਨ ਸੀ ਅਤੇ ਵਿਟਾਮਿਨ ਬੀ-ਕੰਪਲੈਕਸ ਨਾਲ ਭਰਪੂਰ ਹੁੰਦਾ ਹੈ



ਲੀਚੀ ਤੁਹਾਡੇ ਸਰੀਰ ਨੂੰ ਹਾਈਡਰੇਟ ਅਤੇ ਤਰੋਤਾਜ਼ਾ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ



ਲੀਚੀ ਨਿੰਬੂ ਪਾਣੀਬਣਾਉਣ ਲਈ ਤੁਹਾਨੂੰ 8 ਤੋਂ 10 ਲੀਚੀ, ਇੱਕ ਨਿੰਬੂ ਦਾ ਰਸ, ਸ਼ਹਿਦ ਜਾਂ ਚੀਨੀ, ਕਾਲਾ ਨਮਕ, ਦੋ ਗਲਾਸ ਪਾਣੀ, ਥੋੜ੍ਹੀ ਬਰਫ਼ ਅਤੇ 4 ਤੋਂ 5 ਪੁਦੀਨੇ ਦੀਆਂ ਪੱਤੀਆਂ ਦੀ ਲੋੜ ਹੋਵੇਗੀ



ਇਸ ਨੂੰ ਬਣਾਉਣ ਲਈ ਲੀਚੀ ਨੂੰ ਛਿੱਲ ਕੇ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਓ। ਹੁਣ ਇਸ ਨੂੰ ਮਿਕਸਰ ਗ੍ਰਾਈਂਡਰ 'ਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ



ਹੁਣ ਇਸ 'ਚ ਸਵਾਦ ਅਨੁਸਾਰ ਕਾਲਾ ਨਮਕ, ਪੁਦੀਨੇ ਦੀਆਂ ਪੱਤੀਆਂ, ਸ਼ਹਿਦ ਜਾਂ ਚੀਨੀ ਅਤੇ ਨਿੰਬੂ ਦਾ ਰਸ ਮਿਲਾ ਲਓ, ਤੁਹਾਡਾ ਲੀਚੀ ਨਿੰਬੂ ਪਾਣੀ ਤਿਆਰ ਹੈ



ਇਸ ਨੂੰ ਬਣਾਉਣ ਲਈ ਤੁਹਾਨੂੰ ਲੀਚੀ, ਨਾਰੀਅਲ ਦਾ ਦੁੱਧ, ਤਾਜ਼ਾ ਕਰੀਮ, ਚੀਨੀ ਜਾਂ ਸ਼ਹਿਦ ਦੀ ਜ਼ਰੂਰਤ ਹੈ



ਬਲੈਂਡਰ 'ਚ ਲੀਚੀ, ਚੀਨੀ ਜਾਂ ਸ਼ਹਿਦ ਅਤੇ ਨਾਰੀਅਲ ਦਾ ਦੁੱਧ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ ਤੇ ਇਸ ਵਿੱਚ ਤਾਜ਼ਾ ਕਰੀਮ ਅਤੇ ਆਈਸ ਕਿਊਬ ਪਾਓ, ਲੀਚੀ ਕੋਲਾਡਾ ਤਿਆਰ ਹੈ