ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਨਾਂ ਦੇ ਇਕ ਇੰਸਟੀਚਿਊਟ ਨੇ ਇਕ ਅਧਿਐਨ ਵਿਚ ਖੁਲਾਸਾ ਕੀਤਾ ਹੈ



ਕਿ ਇੱਕ ਲੀਟਰ ਬੋਤਲਬੰਦ ਪਾਣੀ ਵਿੱਚ ਪਲਾਸਟਿਕ ਦੇ ਕਰੀਬ 2.40 ਲੱਖ ਬਰੀਕ ਟੁਕੜੇ ਮੌਜੂਦ ਹੁੰਦੇ ਹਨ,



ਜੋ ਸਿਹਤ ਲਈ ਗੰਭੀਰ ਅਤੇ ਘਾਤਕ ਖ਼ਤਰਾ ਪੈਦਾ ਕਰ ਸਕਦੇ ਹਨ।  



ਤਾਜ਼ਾ ਖੋਜ ਵਿੱਚ, ਖੋਜਕਾਰਾਂ ਨੇ ਇੱਕ ਪਲਾਸਟਿਕ ਦੀ ਬੋਤਲ ਵਿੱਚ ਮੌਜੂਦ ਸਿਰਫ ਇੱਕ ਲੀਟਰ ਪਾਣੀ ਵਿੱਚ 100,000 ਤੋਂ ਵੱਧ ਨੈਨੋਪਲਾਸਟਿਕਸ ਪਾਏ ਹਨ



ਇਹ ਅਜਿਹੇ ਛੋਟੇ ਕਣ ਹਨ, ਜੋ ਖੂਨ ਸੰਚਾਰ, ਸੈੱਲਾਂ ਅਤੇ ਦਿਮਾਗ ਤੱਕ ਪਹੁੰਚ ਸਕਦੇ ਹਨ



ਅਤੇ ਕਈ ਖ਼ਤਰੇ ਵਧਾ ਸਕਦੇ ਹਨ। ਅਜਿਹੇ 'ਚ ਸਾਵਧਾਨ ਰਹਿਣ ਦੀ ਲੋੜ ਹੈ।



ਮਾਹਿਰਾਂ ਮੁਤਾਬਕ ਪਲਾਸਟਿਕ ਦੀਆਂ ਬੋਤਲਾਂ ਦੇ ਪਾਣੀ ਵਿੱਚ ਬਿਸਫੇਨੋਲ-ਏ (ਬੀਪੀਏ) ਅਤੇ ਫਥਲੇਟਸ ਵਰਗੇ ਰਸਾਇਣ ਘੁਲ ਜਾਂਦੇ ਹਨ।



ਜਦੋਂ ਬੋਤਲ ਬੰਦ ਪਾਣੀ ਸੂਰਜ ਦੀ ਰੌਸ਼ਨੀ ਜਾਂ ਗਰਮੀ ਦੇ ਸੰਪਰਕ ਵਿੱਚ ਆਉਂਦਾ ਹੈ,



ਤਾਂ ਇਹ ਰਸਾਇਣ ਪਾਣੀ ਵਿੱਚ ਘੁਲ ਕੇ ਸਰੀਰ ਦੇ ਅੰਦਰ ਪਹੁੰਚ ਜਾਂਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ।



ਇਸ ਤੋਂ ਇਲਾਵਾ ਪਲਾਸਟਿਕ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਕਲੋਰਾਈਡ ਦਾ ਬਣਿਆ ਹੁੰਦਾ ਹੈ, ਜਿਸ ਦੀ ਵਰਤੋਂ ਬੀਪੀਏ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਬਣਾਉਣ ਵਿੱਚ ਕੀਤੀ ਜਾਂਦੀ ਹੈ।



ਪਲਾਸਟਿਕ ਦੀਆਂ ਬੋਤਲਾਂ ਵਿੱਚ ਪਾਣੀ ਪੀਣ ਕਾਰਨ ਸਰੀਰ ਨੂੰ ਨੁਕਸਾਨ
ਸ਼ੂਗਰ ਅਤੇ ਦਿਲ ਦਾ ਖਤਰਾ
ਕੈਂਸਰ ਦਾ ਖਤਰਾ
ਜਣਨ ਸ਼ਕਤੀ ਪ੍ਰਭਾਵਿਤ