ਗਰਮੀਆਂ ਵਿੱਚ ਪਸੀਨਾ ਆਉਣਾ ਬਹੁਤ ਆਮ ਗੱਲ ਹੈ ਅਤੇ ਬਹੁਤ ਜ਼ਰੂਰੀ ਵੀ ਹੈ ਪਰ ਕਈ ਵਾਰ ਲੋਕ ਪਸੀਨੇ ਤੋਂ ਪਰੇਸ਼ਾਨ ਹੋ ਕੇ ਕਾਸਮੈਟਿਕ ਪ੍ਰੋ਼ਡਕਟ ਵਰਤਣ ਲੱਗ ਪੈਂਦੇ ਹਨ, ਜੋ ਕਿ ਖਤਰਨਾਕ ਸਾਬਤ ਹੋ ਸਕਦੇ ਹਨ ਤੁਸੀਂ ਕੁਝ ਸੌਖੇ ਤਰੀਕਿਆਂ ਨਾਲ ਇਨ੍ਹਾਂ ਪਰੇਸ਼ਾਨੀਆਂ ਤੋਂ ਬਚ ਸਕਦੇ ਹੋ ਜੇਕਰ ਤੁਹਾਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਰੋਜ਼ ਯੋਗ ਕਰੋ ਯੋਗ ਦੀ ਮਦਦ ਨਾਲ ਤੁਸੀਂ ਕੁਦਰਤੀ ਢੰਗ ਨਾਲ ਪਸੀਨਾ ਕੰਟਰੋਲ ਕਰ ਸਕਦੇ ਹੋ ਕੈਫੀਨ ਵਾਲੀਆਂ ਚੀਜ਼ਾਂ ਚਾਹ, ਕੌਫੀ ਘੱਟ ਤੋਂ ਘੱਟ ਪੀਓ ਮਸਾਲੇ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ ਗਰਮ ਤਸੀਰ ਵਾਲਾ ਖਾਣਾ ਖਾਣ ਤੋਂ ਪਰਹੇਜ਼ ਕਰੋ ਇਸ ਕਰਕੇ ਗਰਮ-ਚੀਜ਼ਾਂ ਖਾਣ-ਪੀਣ ਦੀ ਥਾਂ ਠੰਡਕ ਵਾਲੀਆਂ ਚੀਜ਼ਾਂ ਖਾਓ ਗਰਮੀਆਂ ਵਿੱਚ ਸੁੱਤੀ ਕੱਪੜੇ ਪਾਓ, ਸੁੱਤੀ ਕੱਪੜੇ ਆਰਾਮਦਾਇਕ ਹੁੰਦੇ ਹਨ ਜਿਸ ਕਰਕੇ ਜ਼ਿਆਦਾ ਪਸੀਨਾ ਨਹੀਂ ਆਉਂਦਾ ਹੈ