ਦੌੜ-ਭੱਜ ਅਤੇ ਕੰਮ ਦੇ ਦਬਾਅ ਤੋਂ ਪ੍ਰੇਸ਼ਾਨ ਹੋਣ ਦੇ ਬਾਵਜੂਦ ਵੀ ਕਈ ਲੋਕ ਆਪਣੇ ਦਿਮਾਗ ਨੂੰ ਆਰਾਮ ਦੇਣ ਲਈ Coffee ਦੇ ਕੱਪ ਦਾ ਸੇਵਨ ਕਰ ਲੈਂਦੇ ਹਨ।



ਹਾਲਾਂਕਿ, ਕੌਫੀ ਦੀ ਜ਼ਿਆਦਾ ਮਾਤਰਾ ਪੀਣਾ ਕਈ ਤਰੀਕਿਆਂ ਨਾਲ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਪਰ ਕੁੱਝ ਟਿਪਸ ਦੀ ਮਦਦ ਨਾਲ ਤੁਸੀਂ ਕੌਫੀ ਦੇ ਕੱਪ ਨੂੰ ਸਿਹਤਮੰਦ ਬਣਾ ਸਕਦੇ ਹੋ।



ਕੌਫੀ ਦੇ ਕੱਪ 'ਚ ਕੁੜੱਤਣ ਘੱਟ ਕਰਨ ਲਈ ਬਹੁਤ ਜ਼ਿਆਦਾ ਚੀਨੀ ਮਿਲਾਉਂਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਸਹੀ ਨਹੀਂ ਹੈ। ਅਜਿਹੇ 'ਚ ਕੌਫੀ ਨੂੰ ਸਿਹਤਮੰਦ ਬਣਾਉਣ ਲਈ ਬਿਨਾਂ ਖੰਡ ਦੇ ਕੌਫੀ ਪੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਫਿਰ ਬਹੁਤ ਹੀ ਘੱਟ ਮਾਤਰਾ 'ਚ ਮਿੱਠੇ ਦੀ ਵਰਤੋਂ ਕਰੋ।



ਜੇ ਤੁਸੀਂ ਆਪਣੀ ਕੌਫੀ ਨੂੰ ਸਿਹਤਮੰਦ ਬਣਾਉਣਾ ਚਾਹੁੰਦੇ ਹੋ ਤਾਂ ਗਾਂ ਦੇ ਦੁੱਧ ਦੀ ਬਜਾਏ ਪਲਾਂਟ ਬੇਸਡ ਮਿਲਕ ਦੀ ਵਰਤੋਂ ਕਰੋ।



ਪਲਾਂਟ ਬੇਸਡ ਮਿਲਕ ਵਿੱਚ ਗਾਂ ਦੇ ਦੁੱਧ ਨਾਲੋਂ ਬਹੁਤ ਘੱਟ ਕੈਲੋਰੀ ਹੁੰਦੀ ਹੈ। ਇਸ ਤੋਂ ਇਲਾਵਾ ਗਾਂ ਦੇ ਦੁੱਧ ਵਿੱਚ ਚੀਨੀ ਦੀ ਮਾਤਰਾ ਵੀ ਪਲਾਂਟ ਬੇਸਡ ਮਿਲਕ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ।



ਕੌਫੀ 'ਚ ਨਾਰੀਅਲ ਦਾ ਤੇਲ ਤੁਹਾਡੀ ਕੌਫੀ ਨੂੰ ਸਿਹਤਮੰਦ ਬਣਾਉਣ ਦਾ ਵਧੀਆ ਤਰੀਕਾ ਸਾਬਤ ਹੋਵੇਗਾ। ਨਾਰੀਅਲ ਤੇਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ।



ਦਾਲਚੀਨੀ ਸਿਹਤ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ। ਅਜਿਹੇ 'ਚ ਇਸ ਨੂੰ ਕੌਫੀ 'ਚ ਮਿਲਾ ਕੇ ਸ਼ੂਗਰ ਦੇ ਮਰੀਜ਼ਾਂ 'ਚ ਬਲੱਡ ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।



ਕੋਲਡ ਕੌਫੀ ਬਹੁਤ ਤਾਜ਼ਗੀ ਭਰਪੂਰ ਹੋ ਸਕਦੀ ਹੈ, ਖਾਸ ਕਰਕੇ ਗਰਮੀਆਂ ਦੇ ਮੌਸਮ 'ਚ ਕੋਲਡ ਕੌਫੀ ਬਹੁਤ ਪਸੰਦ ਕੀਤੀ ਜਾਂਦੀ ਹੈ



ਕੈਫ਼ੇ 'ਚ ਉਪਲਬਧ ਇਨ੍ਹਾਂ ਕੌਫ਼ੀਆਂ 'ਚ ਹਾਈ ਸ਼ੂਗਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।



ਕੌਫੀ ਪੀਣ ਨਾਲੋਂ ਇਸ ਨੂੰ ਪੀਣ ਦਾ ਸਮਾਂ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਕੌਫੀ ਤੁਹਾਡੀ ਰਾਤ ਦੀ ਨੀਂਦ ਨੂੰ ਖਰਾਬ ਨਾ ਕਰੇ, ਤਾਂ ਕੌਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਸੌਣ ਤੋਂ ਘੱਟੋ-ਘੱਟ 8 ਘੰਟੇ ਪਹਿਲਾਂ ਹੈ।