ਸੰਗੀਤ ਨਾਲ ਮਨ ਰਿਲੈਕਸ ਹੁੰਦਾ ਹੈ ਤੇ ਨੀਂਦ ਵਧੀਆ ਆਉਂਦੀ ਹੈ, ਪਰ ਸੌਣ ਵੇਲੇ ਇਹ ਆਦਤ ਸੁਰੱਖਿਅਤ ਨਹੀਂ ਹੈ। ਇਸ ਨਾਲ ਕੰਨਾਂ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਤਣਾਅ ਵਧ ਸਕਦਾ ਹੈ।

ਜੇਕਰ ਤੁਸੀਂ ਰਾਤ ਭਰ earphone ਲਗਾ ਕੇ ਗਾਣੇ ਸੁਣਦੇ ਹੋ ਤਾਂ ਇਸ ਨਾਲ ਤੁਹਾਡੀ ਨੀਂਦ ਪ੍ਰਭਾਵਿਤ ਹੋ ਸਕਦੀ ਹੈ। ਇਸ ਨਾਲ ਤੁਹਾਡਾ ਦਿਮਾਗ ਪੂਰੀ ਤਰ੍ਹਾਂ ਰਿਲੈਕਸ ਨਹੀਂ ਹੋ ਪਾਉਂਦਾ।

ਇਸ ਕਾਰਨ ਤੁਹਾਡੀ ਨੀਂਦ ਬਾਰ-ਬਾਰ ਟੁੱਟ ਸਕਦੀ ਹੈ। ਨੀਂਦ ਨਾ ਪੂਰੀ ਹੋਣ ਕਾਰਨ ਤੁਸੀਂ ਦੂਜੇ ਦਿਨ ਥੱਕੇ ਹੋਏ ਦਿਖਾਈ ਦੇ ਸਕਦੇ ਹੋ, ਜਿਸ ਨਾਲ ਤੁਹਾਡੇ ਕੰਮ 'ਤੇ ਵੀ ਅਸਰ ਪੈ ਸਕਦਾ ਹੈ।

ਸੋਣ ਸਮੇਂ ਈਅਰਫੋਨ ਲਗਾਉਣ ਨਾਲ ਤੁਹਾਡੇ ਕੰਨਾਂ 'ਤੇ ਬੁਰਾ ਅਸਰ ਪੈਂਦਾ ਹੈ। ਕਈ ਮਾਮਲਿਆਂ ਵਿਚ ਤਾਂ ਕੰਨਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ।