ਮਾਨਸੂਨ ਦੇ ਮੌਸਮ 'ਚ ਅੱਖਾਂ ਦੀ ਸਹੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਖਾਸ ਕਰਕੇ ਜੇ ਤੁਸੀਂ ਲੈਂਸ ਪਾਉਂਦੇ ਹੋ।

ਨਮੀ ਅਤੇ ਗੰਦੀ ਹਵਾਵਾਂ ਕਾਰਨ ਅੱਖਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ।

ਨਮੀ ਅਤੇ ਗੰਦੀ ਹਵਾਵਾਂ ਕਾਰਨ ਅੱਖਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ।

ਇਸ ਲਈ ਲੈਂਸ ਦੀ ਸਾਫ਼–ਸਫਾਈ ਅਤੇ ਸਹੀ ਤਰੀਕੇ ਨਾਲ ਵਰਤੋਂ ਬਹੁਤ ਜ਼ਰੂਰੀ ਹੈ, ਤਾਂ ਜੋ ਅੱਖਾਂ ਸੁਰੱਖਿਅਤ ਰਹਿਣ ਅਤੇ ਸਮੱਸਿਆਵਾਂ ਤੋਂ ਬਚੀਆਂ ਰਹਿਣ।

ਲੈਂਸ ਪਾਉਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਵੋ। ਸਾਫ਼ ਹੱਥਾਂ ਨਾਲ ਹੀ ਲੈਂਸ ਲਗਾਓ। ਗੰਦੇ ਹੱਥਾਂ ਨਾਲ ਲੈਂਸ ਪਾਉਣ ਨਾਲ ਅੱਖਾਂ ਵਿੱਚ ਇਨਫੈਕਸ਼ਨ ਹੋ ਸਕਦਾ ਹੈ।

ਲੈਂਸ ਸਾਫ਼ ਕਰਨ ਲਈ ਹਮੇਸ਼ਾ ਮਿਆਰੀ ਸਲੋਸ਼ਨ ਹੀ ਵਰਤੋਂ। ਕਦੇ ਵੀ ਨਲਕੇ ਜਾਂ ਗੰਦੇ ਪਾਣੀ ਨਾਲ ਲੈਂਸ ਨਾ ਧੋਵੋ, ਇਸ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ।

ਮਾਨਸੂਨ 'ਚ ਗਿੱਲੀਆਂ ਜਾਂ ਗੰਦੀਆਂ ਜਗ੍ਹਾਂ ਤੇ ਲੈਂਸ ਨਾ ਪਾਓ। ਅਜਿਹਾ ਕਰਨ ਨਾਲ ਅੱਖਾਂ ਨੂੰ ਇਨਫੈਕਸ਼ਨ ਹੋ ਸਕਦਾ ਹੈ। ਸਿਰਫ ਸਾਫ਼ ਜਗ੍ਹਾ 'ਤੇ ਹੀ ਲੈਂਸ ਪਾਉਣਾ ਚਾਹੀਦਾ ਹੈ।

ਜੇ ਅੱਖਾਂ 'ਚ ਸੋਜ ਜਾਂ ਖੁਜਲੀ ਮਹਿਸੂਸ ਹੋਵੇ, ਤਾਂ ਲੈਂਸ ਨਾ ਪਾਓ। ਲੈਂਸ ਪਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਲੈਂਸ ਪਾਉਣ ਵਿੱਚ ਗਲਤੀ ਕਰਨ ਨਾਲ ਅੱਖਾਂ ਵਿੱਚ ਇਨਫੈਕਸ਼ਨ, ਸੋਜ ਜਾਂ ਨਜ਼ਰ ਦੀ ਸਮੱਸਿਆ ਆ ਸਕਦੀ ਹੈ।

ਜੇ ਅੱਖਾਂ ਵਿੱਚ ਸੋਜ ਜਾਂ ਜਲਣ ਮਹਿਸੂਸ ਹੋਵੇ ਤਾਂ ਲੈਂਸ ਤੁਰੰਤ ਹਟਾ ਦਿਓ ਅਤੇ ਡਾਕਟਰ ਕੋਲ ਜਾਓ।

ਇਸ ਲਈ ਹਮੇਸ਼ਾ ਸਾਵਧਾਨ ਰਹੋ ਤਾਂ ਜੋ ਅੱਖਾਂ ਸੁਰੱਖਿਅਤ ਰਹਿਣ।