ਗਰਮੀਆਂ 'ਚ ਪਸੀਨਾ ਆਉਣਾ ਆਮ ਗੱਲ ਹੈ। ਗਰਮੀ ਦੇ ਵਿੱਚ ਅਕਸਰ ਹੀ ਲੋਕਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ।



ਪਰ ਜੇਕਰ ਤੁਹਾਨੂੰ ਹੱਦ ਨਾਲੋਂ ਵੱਧ ਪਸੀਨਾ ਆ ਰਿਹਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਜੀ ਹਾਂ ਜ਼ਿਆਦਾ ਪਸੀਨਾ ਸਿਹਤ ਲਈ ਖਤਰੇ ਦੀ ਘੰਟੀ ਵੀ ਹੋ ਸਕਦੀ ਹੈ।



ਪਸੀਨਾ ਆਉਣਾ ਕਈ ਘਾਤਕ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਹੀਟ ਸਟ੍ਰੋਕ ਤੋਂ ਇਲਾਵਾ ਇਹ ਹਾਰਟ ਅਟੈਕ ਦਾ ਸੰਕੇਤ ਵੀ ਹੋ ਸਕਦਾ ਹੈ।



ਜੇਕਰ ਤੁਹਾਨੂੰ ਗਰਮੀਆਂ 'ਚ ਪਸੀਨਾ ਆਉਣ ਤੋਂ ਇਲਾਵਾ ਇਹ 6 ਲੱਛਣ ਨਜ਼ਰ ਆ ਰਹੇ ਹਨ ਤਾਂ ਇਸ ਨੂੰ ਗੰਭੀਰਤਾ ਨਾਲ ਲਓ ਅਤੇ ਡਾਕਟਰ ਨਾਲ ਸੰਪਰਕ ਕਰੋ।



ਅਜਿਹੇ 'ਚ ਜੇਕਰ ਤੁਹਾਨੂੰ ਪਸੀਨਾ ਆਉਣਾ, ਬੇਚੈਨੀ, ਘਬਰਾਹਟ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਸਾਵਧਾਨ ਹੋ ਜਾਓ।



ਬਹੁਤ ਸਾਰੇ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗਦੀ ਹੈ। ਛਾਤੀ ਵਿਚ ਜਕੜਨ, ਕਮਜ਼ੋਰੀ ਅਤੇ ਬੇਚੈਨੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ।



ਛਾਤੀ ਦੇ ਆਲੇ ਦੁਆਲੇ ਦਬਾਅ ਮਹਿਸੂਸ ਕਰ ਰਹੇ ਹੋ ਜਾਂ ਛਾਤੀ 'ਤੇ ਭਾਰ ਮਹਿਸੂਸ ਹੁੰਦਾ ਹੈ, ਤਾਂ ਤੁਰੰਤ ਡਾਕਟਰ ਨੂੰ ਚੈੱਕ ਕਰਵਾਓ



ਗਰਦਨ ਦੇ ਦਰਦ ਜਾਂ ਜਬਾੜੇ ਵਿੱਚ ਦਰਦ ਵਰਗੇ ਲੱਛਣ ਦਿਲ ਦੇ ਦੌਰੇ ਨਾਲ ਜੁੜੇ ਹੋ ਸਕਦੇ ਹਨ। ਅਕਸਰ ਲੋਕ ਇਸਨੂੰ ਆਮ ਸਮਝਦੇ ਹਨ ਅਤੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ।



ਪਰ ਇਹ ਇੰਨਾ ਆਮ ਨਹੀਂ ਹੈ। ਇਸ ਲਈ, ਜੇਕਰ ਤੁਸੀਂ ਆਪਣੇ ਸਰੀਰ ਵਿੱਚ ਕੋਈ ਬਦਲਾਅ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।



ਚੱਕਰ ਆਉਣਾ ਜਾਂ ਧੁੰਦਲੀ ਨਜ਼ਰ ਅਕਸਰ ਹੀਟਸਟ੍ਰੋਕ ਸਮੇਤ ਕਈ ਸਮੱਸਿਆਵਾਂ ਕਾਰਨ ਹੁੰਦੀ ਹੈ, ਪਰ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਦਿਲ ਦਾ ਦੌਰਾ ਵੀ ਹੋ ਸਕਦਾ ਹੈ।



ਜੇਕਰ ਤੁਸੀਂ ਵਧਦੀ ਧੜਕਣ ਅਤੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਕਿਉਂਕਿ ਇਹ ਹਾਰਟ ਅਟੈਕ ਦਾ ਮਹੱਤਵਪੂਰਨ ਲੱਛਣ ਹੋ ਸਕਦਾ ਹੈ



ਜੇਕਰ ਪੈਰਾਂ ਅਤੇ ਤਲੀਆਂ 'ਚ ਸੋਜ ਹੋਵੇ ਤਾਂ ਇਹ ਆਮ ਤੌਰ 'ਤੇ ਹਾਰਟ ਅਟੈਕ ਦਾ ਸੰਕੇਤ ਮੰਨਿਆ ਜਾਂਦਾ ਹੈ