ਕਈ ਲੋਕਾਂ ਨੂੰ ਕੱਚਾ ਅੰਬ ਖਾਣਾ ਬਹੁਤ ਪਸੰਦ ਹੁੰਦਾ ਹੈ ਲੋਕ ਕੱਚੇ ਅੰਬ ਦੀ ਸਬਜ਼ੀ ਜਾਂ ਸਲਾਦ ਦੇ ਤੌਰ ਤੇ ਇਸ ਨੂੰ ਖਾਂਦੇ ਹਨ ਪਰ ਜ਼ਿਆਦਾ ਮਾਤਰਾ ਵਿੱਚ ਕੱਚਾ ਅੰਬ ਖਾਣਾ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਦੇ ਗਲੇ ਵਿੱਚ ਪਰੇਸ਼ਾਨੀ ਹੁੰਦੀ ਹੈ ਕਫ ਜਾਂ ਖੰਘ ਉਨ੍ਹਾਂ ਲੋਕਾਂ ਨੂੰ ਕੱਚਾ ਅੰਬ ਨਹੀਂ ਖਾਣਾ ਚਾਹੀਦਾ ਹੈ ਜੇਕਰ ਤੁਹਾਡੇ ਦੰਦਾਂ ਵਿੱਚ ਦਰਦ, ਪਾਇਰਿਆ ਦੀ ਪਰੇਸ਼ਾਨੀ ਹੈ ਤਾਂ ਵੀ ਤੁਹਾਨੂੰ ਕੱਚਾ ਅੰਬ ਨਹੀਂ ਖਾਣਾ ਚਾਹੀਦਾ ਹੈ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਕੱਚਾ ਅੰਬ ਨਹੀਂ ਖਾਣਾ ਚਾਹੀਦਾ ਹੈ ਜ਼ਿਆਦਾ ਮਾਤਰਾ ਵਿੱਚ ਕੱਚਾ ਅੰਬ ਖਾਣ ਨਾਲ ਪਾਚਨ ਤੰਤਰ ਵਿਗੜ ਸਕਦਾ ਹੈ