ਕੀ ਦਿਨ ਭਰ ਵਿੱਚ 30 ਮਿੰਟ ਸੌਂ ਕੇ ਵੀ ਰਹਿ ਸਕਦੇ ਹੋ ਹੈਲਦੀ?

Published by: ਏਬੀਪੀ ਸਾਂਝਾ

ਦਿਨ ਭਰ ਵਿੱਚ 30 ਮਿੰਟ ਸੌਂ ਕੇ ਹੈਲਦੀ ਰਹਿਣਾ ਜ਼ਿਆਦਾਤਰ ਲੋਕਾਂ ਲਈ ਸੰਭਵ ਨਹੀਂ ਹੈ



ਇੱਕ ਵਿਅਕਤੀ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਜ਼ਰੂਰੀ ਹੈ



ਲੋੜੀਂਦੀ ਨੀਂਦ ਨਾ ਲੈਣ ਕਾਰਨ ਥਕਾਵਟ, ਤਣਾਅ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ



ਨੀਂਦ ਦੀ ਲਗਾਤਾਰ ਕਮੀ ਨਾਲ ਡਾਇਬਟੀਜ, ਥਾਇਰਾਈਡ ਅਤੇ ਕਈ ਹੋਰ ਹਾਰਮੋਨਲ ਸਮੱਸਿਆਵਾਂ ਹੋ ਸਕਦੀਆਂ ਹਨ



ਪਰ ਕੀ ਕੋਈ ਇੰਨੀ ਨੀਂਦ ਤੋਂ ਬਿਨਾਂ ਵੀ ਸਿਹਤਮੰਦ ਰਹਿ ਸਕਦਾ ਹੈ



ਹਾਲਾਂਕਿ ਜਾਪਾਨ ਦੇ ਡਾਇਸੁਕੇ ਹੋਰੀ ਨਾਮਕ ਇੱਕ ਵਿਅਕਤੀ ਦਾ ਦਾਅਵਾ ਹੈ ਕਿ



ਉਹ ਪਿਛਲੇ 12 ਸਾਲਾਂ ਤੋਂ 30 ਮਿੰਟ ਦੀ ਨੀਂਦ ਲੈ ਕੇ ਸਵਸਥ ਜੀਵਨ ਜੀ ਰਿਹਾ ਹੈ



ਉਸ ਨੇ ਆਪਣੇ ਸਰੀਰ ਨੂੰ ਘੱਟ ਨੀਂਦ ਲੈਣ ਲਈ ਸਿਖਿਅਤ ਕੀਤਾ ਹੈ



ਇੰਨਾ ਹੀ ਨਹੀਂ ਉਹ ਹੁਣ ਤਕ 2100 ਤੋਂ ਵੱਧ ਲੋਕਾਂ ਨੂੰ ਘੱਟ ਸੌਣ ਦਾ ਮੰਤਰ ਦੇ ਚੁੱਕੇ ਹਨ