ਭਾਰ ਘਟਾਉਣ ਲਈ ਕੀ ਰੋਟੀਆਂ ਖਾਣੀਆਂ ਛੱਡਣੀਆਂ ਸਹੀ ਹੈ ਜਾਂ ਗਲਤ?



ਮੋਟਾਪਾ ਘੱਟ ਕਰਨ ਲਈ ਲੋਕ ਜਿੰਮ ਜਾਂਦੇ ਹਨ, ਡਾਈਟ ਕਰਦੇ ਹਨ। ਭਾਰ ਘਟਾਉਣ ਲਈ ਅਸੀਂ ਖਾਣ ਪੀਣ ਵਿੱਚ ਤਬਦੀਲੀ ਕਰਦੇ ਹਾਂ।



ਬਹੁਤ ਲੋਕ ਤਾਂ ਰੋਟੀ ਖਾਣੀ ਛੱਡ ਦਿੰਦੇ ਹਨ। ਕੀ ਇਹ ਰੋਟੀ ਛੱਡਣੀ ਸਹੀ ਹੈ ਜਾਂ ਗਲਤ ਆਓ ਜਾਣਦੇ ਹਾਂ-



ਚੰਗੀ ਸਿਹਤ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਰੋਟੀ, ਬਰੈੱਡ ਤੇ ਚਾਵਲ ਸਮੇਤ ਹਰ ਚੀਜ਼ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ।



ਜਦੋਂ ਭਾਰ ਘਟਾਉਣ ਦੀ ਗੱਲ ਆਉਂਦੀ ਹੈ, ਤਾਂ ਇੱਕ ਸੰਤੁਲਿਤ ਖੁਰਾਕ ਜ਼ਰੂਰੀ ਹੈ।



ਜੇਕਰ ਤੁਸੀਂ ਮੋਟਾਪਾ ਘੱਟ ਕਰਨਾ ਹੈ ਤਾਂ ਰੋਟੀਆਂ ਖਾਣਾ ਬੰਦ ਕਰਨਾ ਚੰਗੀ ਆਪਸ਼ਨ ਨਹੀਂ ਹੈ। ਇਸ ਦੀ ਜਗ੍ਹਾ, ਤੁਸੀਂ ਰੋਟੀ ਦੀ ਮਾਤਰਾ ਘਟਾ ਸਕਦੇ ਹੋ।



ਭਾਰ ਘਟਾਉਣ ਲਈ, ਤੁਹਾਨੂੰ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ। ਜਿਸ ਵਿੱਚ ਦਾਲ, ਚੌਲ, ਰੋਟੀ ਤੇ ਸਬਜ਼ੀ ਸ਼ਾਮਿਲ ਹੈ।



ਇਸ ਤੋਂ ਇਲਾਵਾ ਤੁਹਾਨੂੰ ਡਾਈਟ 'ਚ ਪ੍ਰੋਟੀਨ ਯੁਕਤ ਚੀਜ਼ਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਕਾਰਬੋਹਾਈਡਰੇਟ ਘੱਟ ਕਰਨਾ ਚਾਹੀਦਾ ਹੈ।



ਜੇਕਰ ਤੁਸੀਂ ਰੋਟੀਆਂ ਨਹੀਂ ਖਾਣਾ ਚਾਹੁੰਦੇ ਤਾਂ ਤੁਸੀਂ ਆਪਣੀ ਡਾਈਟ 'ਚ ਵੇਸਨ ਜਾਂ ਸੋਇਆ ਦੇ ਆਟੇ ਦੀਆਂ ਰੋਟੀਆਂ ਨੂੰ ਸ਼ਾਮਲ ਕਰ ਸਕਦੇ ਹੋ।



ਇਹ ਜ਼ਰੂਰੀ ਕਾਰਬੋਹਾਈਡਰੇਟ ਨੂੰ ਘਟਾਏ ਬਿਨਾਂ ਤੁਹਾਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰੇਗਾ। ਇਸ ਤੋਂ ਇਲਾਵਾ ਤੁਸੀਂ ਬਾਜਰੇ, ਜਵਾਰ, ਰਾਗੀ ਦੀਆਂ ਰੋਟੀਆਂ ਵੀ ਬਣਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡੇ ਭੋਜਨ ਦਾ ਪੋਸ਼ਣ ਨਹੀਂ ਘਟੇਗਾ।