ਫਲਾਂ ਦੇ ਸੇਵਨ ਨਾਲ ਸਰੀਰ ਦੇ ਵਿੱਚ ਬਹੁਤ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ



ਪਰ ਜੇਕਰ ਫਲਾਂ ਨੂੰ ਸਹੀ ਤਰੀਕੇ ਨਾਲ ਨਾ ਖਾਇਆ ਜਾਵੇ ਤਾਂ ਇਹ ਫਾਇਦੇ ਦੀ ਥਾਂ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ



ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਰਹਿੰਦੇ ਹਨ ਕਿ ਫਲ ਖਾਣ ਤੋਂ ਬਾਅਦ ਪਾਣੀ ਪੀ ਸਕਦੇ ਹਾਂ ਜਾਂ ਨਹੀਂ?



ਬਹੁਤ ਸਾਰੇ ਲੋਕ ਅਜਿਹੇ ਹਨ ਜੋ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਂਦੇ ਹਨ



ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਰੰਤ ਤੋਂ ਹੀ ਇਸ ਨੂੰ ਆਦਤ ਨੂੰ ਸੁਧਾਰ ਲਓ ਕਿਉਂਕਿ ਇਹ ਪੇਟ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ



ਫਲਾਂ ਵਿੱਚ ਵਿਟਾਮਿਨ ਅਤੇ ਆਇਰਨ ਦੀ ਭਰਪੂਰ ਮਾਤਰਾ ਹੁੰਦੀ ਹੈ ਅਤੇ ਜੇਕਰ ਇਸਨੂੰ ਸਹੀ ਢੰਗ ਨਾਲ ਖਾਧਾ ਜਾਵੇ ਤਾਂ ਇਹ ਸਰੀਰ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ



ਪਰ ਫਲ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪੇਟ ਦਾ pH ਪੱਧਰ ਖਰਾਬ ਹੋ ਸਕਦਾ ਹੈ



ਨਾਲ ਹੀ ਪੇਟ 'ਚ ਐਸਿਡ, ਬਦਹਜ਼ਮੀ, ਕੜਵੱਲ ਅਤੇ ਮਰੋੜ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ



ਫਲ ਖਾਣ ਤੋਂ ਇਕ ਘੰਟਾ ਪਹਿਲਾਂ ਜਾਂ ਇਕ ਘੰਟਾ ਬਾਅਦ ਪਾਣੀ ਪੀਣਾ ਚਾਹੀਦਾ ਹੈ। ਜਿਸ ਤਰ੍ਹਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਤੰਤਰ ਖਰਾਬ ਹੁੰਦਾ ਹੈ



ਜੇਕਰ ਤੁਸੀਂ ਤਰਬੂਜ, ਪਪੀਤਾ, ਸੰਤਰਾ, ਅਨਾਨਾਸ ਵਰਗੇ ਫਲ ਖਾਣ ਤੋਂ ਬਾਅਦ ਪਾਣੀ ਪੀਂਦੇ ਹੋ, ਤਾਂ ਇਹ ਤੁਹਾਡਾ pH ਲੈਵਲ ਕਾਫੀ ਖਰਾਬ ਕਰ ਦਿੰਦਾ ਹੈ