ਬਹੁਤ ਸਾਰੇ ਲੋਕ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਬੱਚਿਆਂ ਦੇ ਕੰਨਾਂ ਦੇ ਵਿੱਚ ਤੇਲ ਪਾ ਦਿੰਦੇ ਹਨ ਅੱਜ ਜਾਣਦੇ ਹਾਂ ਮਾਲਿਸ਼ ਦੌਰਾਨ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣਾ ਚਾਹੀਦਾ ਹੈ ਜਾਂ ਨਹੀਂ? ਛੋਟੇ ਬੱਚਿਆਂ ਦੇ ਕੰਨਾਂ ਵਿੱਚ ਕਦੇ ਵੀ ਤੇਲ ਨਹੀਂ ਪਾਉਣਾ ਚਾਹੀਦਾ ਕੰਨਾਂ 'ਚ ਤੇਲ ਪਾਉਣ ਨਾਲ ਬੱਚਿਆਂ 'ਚ ਇਨਫੈਕਸ਼ਨ ਹੋ ਸਕਦੀ ਹੈ ਤੇਲ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਪਾਏ ਜਾਂਦੇ ਹਨ ਜੋ ਕੰਨ ਦੇ ਅੰਦਰ ਪਹੁੰਚ ਕੇ ਇਨਫੈਕਸ਼ਨ ਦਾ ਖਤਰਾ ਵਧਾ ਦਿੰਦੇ ਹਨ ਬੱਚਿਆਂ ਦੇ ਕੰਨਾਂ ਵਿੱਚ ਤੇਲ ਪਾਉਣ ਨਾਲ ਕੰਨਾਂ ਦਾ ਪਰਦਾ ਖਰਾਬ ਹੋ ਸਕਦਾ ਹੈ ਤੇਲ ਕੰਨ ਦੇ ਪਰਦੇ 'ਤੇ ਚਿਪਕ ਸਕਦਾ ਹੈ, ਜਿਸ ਕਾਰਨ ਬੱਚਿਆਂ ਨੂੰ ਸੁਣਨ 'ਚ ਪਰੇਸ਼ਾਨੀ ਹੋ ਸਕਦੀ ਹੈ ਇਸ ਤਰ੍ਹਾਂ ਦੀ ਸਮੱਸਿਆ ਭਵਿੱਖ ਵਿੱਚ ਬੋਲੇਪਣ ਦਾ ਕਾਰਨ ਵੀ ਬਣ ਸਕਦੀ ਹੈ ਕੰਨਾਂ ਵਿੱਚ ਤੇਲ ਪਾਉਣ ਨਾਲ ਨਮੀ ਵਧਦੀ ਹੈ। ਜਦੋਂ ਕੰਨਾਂ ਵਿੱਚ ਨਮੀ ਹੁੰਦੀ ਹੈ, ਤਾਂ ਉੱਥੇ ਗੰਦਗੀ, ਧੂੜ ਅਤੇ ਬੈਕਟੀਰੀਆ ਦੇ ਜਮ੍ਹਾ ਹੋਣ ਦਾ ਖਤਰਾ ਵੱਧ ਹੁੰਦਾ ਹੈ ਜਦੋਂ ਇਹ ਬੈਕਟੀਰੀਆ ਜ਼ਿਆਦਾ ਇਕੱਠੇ ਹੋ ਜਾਂਦੇ ਹਨ, ਤਾਂ ਉਹ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ।